ਸੰਗਰੂਰ, (ਸੁਖਵਿੰਦਰ ਸਿੰਘ ਬਾਵਾ )- ਪੱਤਰਕਾਰੀ ਦਾ ਮਕਸਦ ਸੱਚ ਦਿਖਾਉਣਾ ਹੁੰਦਾ ਹੈ, ਪਰ ਸੰਗਰੂਰ ਦੇ ਕੁਝ ‘ਸੋਸ਼ਲ ਮੀਡੀਆ ਸੂਰਮਿਆਂ’ ਨੇ ਇਸ ਪਵਿੱਤਰ ਪੇਸ਼ੇ ਨੂੰ ਸਿਆਸੀ ਪਾਰਟੀਆਂ ਦੇ ‘ਪੀ.ਆਰ. ਸੈੱਲ’ (PR Cell) ਵਿੱਚ ਤਬਦੀਲ ਕਰ ਦਿੱਤਾ ਹੈ। ਪਰ ਅੱਜ ਸੰਗਰੂਰ ਵਿੱਚ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ, ਉਸ ਨੇ ਇਸ ਪਵਿੱਤਰ ਪੇਸ਼ੇ ਨੂੰ ਸ਼ਰਮਸਾਰ ਕਰ ਦਿੱਤਾ ਹੈ।”
ਸਿਆਸੀ ਆਗੂਆਂ ਦਾ ਪਾਰਟੀਆਂ ਬਦਲਣਾ ਲੋਕਤੰਤਰ ਦਾ ਹਿੱਸਾ ਹੈ। ਭਾਜਪਾ ਆਗੂ ਦਾ ਅਕਾਲੀ ਦਲ ਵਿੱਚ ਜਾਣਾ ਇੱਕ ਖ਼ਬਰ ਹੋ ਸਕਦੀ ਹੈ, ਪਰ ਸੰਗਰੂਰ ਦੇ ‘ਅਖੌਤੀ ਪੱਤਰਕਾਰ’ ਲਈ ਇਹ ਸ਼ਾਇਦ ਉਹਨਾਂ ਦੇ ਆਪਣੇ ਘਰ ਦਾ ਵਿਆਹ ਬਣ ਗਿਆ। ਸੋਸ਼ਲ ਮੀਡੀਆ ‘ਤੇ ਇੱਕ ਪੱਤਰਕਾਰ ਵੱਲੋਂ ਇਸ ਖ਼ਬਰ ਨੂੰ “ਸੰਗਰੂਰ ਦੇ ਲੋਕਾਂ ਨੂੰ ਵਿਆਹ ਵਰਗਾ ਚਾਅ ਚੜ੍ਹ ਗਿਆ” ਲਿਖ ਕੇ ਪੇਸ਼ ਕਰਨਾ ਪੱਤਰਕਾਰੀ ਦੇ ਮੂੰਹ ‘ਤੇ ਚਪੇੜ ਹੈ।
“ਅੱਜ-ਕੱਲ੍ਹ ਇੱਕ ਨਵੀਂ ਤਰ੍ਹਾਂ ਦੀ ਪੱਤਰਕਾਰੀ ਸ਼ੁਰੂ ਹੋਈ ਹੈ, ‘ਲਿਫ਼ਾਫ਼ਾ ਪੱਤਰਕਾਰੀ’। ਸਿਆਸੀ ਆਗੂ ਪਾਰਟੀਆਂ ਬਦਲਦੇ ਨੇ, ਇਹ ਉਹਨਾਂ ਦਾ ਕੰਮ ਹੈ। ਅਰਵਿੰਦ ਖੰਨਾ ਜੀ ਅਕਾਲੀ ਦਲ ਵਿੱਚ ਗਏ, ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਜੁਆਇੰਨ ਕਰਵਾਇਆ, ਇਹ ਇੱਕ ਸਿਆਸੀ ਖ਼ਬਰ ਹੈ। ਪਰ ਜਦੋਂ ਇੱਕ ਪੱਤਰਕਾਰ ਆਪਣੀ ਫੇਸਬੁੱਕ ‘ਤੇ ਇਹ ਲਿਖਦਾ ਹੈ ਕਿ ‘ਸੰਗਰੂਰ ਦੇ ਲੋਕਾਂ ਨੂੰ ਵਿਆਹ ਵਰਗਾ ਚਾਅ ਚੜ੍ਹ ਗਿਆ’, ਤਾਂ ਮੇਰਾ ਸਵਾਲ ਉਸ ਪੱਤਰਕਾਰ ਨੂੰ ਹੈ, ਭਰਾਵਾ, ਇਹ ‘ਚਾਅ’ ਜਨਤਾ ਨੂੰ ਚੜ੍ਹਿਆ ਹੈ ਜਾਂ ………………?”
“ਕੀ ਪੱਤਰਕਾਰ ਹੁਣ ਸਿਆਸੀ ਪਾਰਟੀਆਂ ਦੇ ‘ਭਾੜੇ ਦੇ ਟੱਟੂ’ ਬਣ ਕੇ ਰਹਿ ਗਏ ਨੇ? ਕੀ ਤੁਹਾਡੀ ਕਲਮ ਦੀ ਸਿਆਹੀ ਹੁਣ ਕਿਸੇ ਖ਼ਾਸ ਕੋਠੀ ਵਿੱਚੋਂ ਨਿਕਲਦੇ ਲਿਫ਼ਾਫ਼ਿਆਂ ਨਾਲ ਚੱਲਦੀ ਹੈ? ਜੇਕਰ ਤੁਹਾਨੂੰ ਇੰਨਾ ਹੀ ਵਿਆਹ ਵਰਗਾ ਚਾਅ’ ਹੈ, ਤਾਂ ਪੱਤਰਕਾਰੀ ਛੱਡੋ, ਪ੍ਰੈੱਸ ਦਾ ਕਾਰਡ ਲਾਹ ਕੇ ਸੁੱਟੋ ਅਤੇ ਉਸ ਪਾਰਟੀ ਦਾ ਝੰਡਾ ਫੜ ਕੇ ਜ਼ਿੰਦਾਬਾਦ ਦੇ ਨਾਅਰੇ ਲਗਾਓ। ਜਨਤਾ ਨੂੰ ਗੁੰਮਰਾਹ ਨਾ ਕਰੋ!”
ਅਜਿਹੇ ‘ਲਿਫ਼ਾਫ਼ਾ ਪੱਤਰਕਾਰ’ ਜੋ ਪੱਤਰਕਾਰੀ ਦੀ ਆੜ ਵਿੱਚ ਸਿਆਸੀ ਦਲਾਲੀ ਕਰ ਰਹੇ ਹਨ, ਉਹ ਹੁਣ ਸਾਵਧਾਨ ਹੋ ਜਾਣ। ਸੰਗਰੂਰ ਦੀ ਜਨਤਾ ਮੂਰਖ ਨਹੀਂ ਹੈ। ਤੁਹਾਡੀਆਂ ਅਜਿਹੀਆਂ ‘ਪ੍ਰਮੋਸ਼ਨਲ ਪੋਸਟਾਂ’ ਦੱਸਦੀਆਂ ਹਨ ਕਿ ਤੁਹਾਡੀ ਜ਼ਮੀਰ ਕਿੰਨੇ ਵਿੱਚ ਵਿਕੀ ਹੈ। ਸੰਗਰੂਰਨਾਮਾ ਅਜਿਹੇ ਹਰ ਪੱਤਰਕਾਰ ਦੀ ਕੁੰਡਲੀ ਫੋਲੇਗਾ ਜੋ ਜਨਤਾ ਨੂੰ ਗੁੰਮਰਾਹ ਕਰਕੇ ਆਪਣੇ ਸਿਆਸੀ ਆਕਾਵਾਂ ਦੀਆਂ ਤਲੀਆਂ ਚੱਟ ਰਿਹਾ ਹੈ।
“ਅਸੀਂ ਸੰਗਰੂਰਨਾਮਾ ਰਾਹੀਂ ਅਜਿਹੇ ਹਰ ‘ਚਮਚੇ ਪੱਤਰਕਾਰ’ ਨੂੰ ਬੇਨਕਾਬ ਕਰਾਂਗੇ। ਅਸੀਂ ਖ਼ਬਰ ਦੇਵਾਂਗੇ, ਪਰ ਕਿਸੇ ਦੀ ਦਲਾਲੀ ਨਹੀਂ ਕਰਾਂਗੇ। ਸਾਡੀ ਕਲਮ ਸਿਰਫ਼ ਜਨਤਾ ਦੇ ਮੁੱਦਿਆਂ ਲਈ ਚੱਲੇਗੀ, ਕਿਸੇ ਦੇ ‘ਵਿਆਹ ਵਰਗੇ ਚਾਅ’ ਲਈ ਨਹੀਂ।
ਸੰਗਰੂਰ ਦੇ ਲੋਕੋ, ਅਜਿਹੇ ਪੱਤਰਕਾਰਾਂ ਤੋਂ ਸਾਵਧਾਨ ਰਹੋ ਜੋ ਖ਼ਬਰਾਂ ਨਹੀਂ, ਸਗੋਂ ‘ਸਿਆਸੀ ਪ੍ਰਾਪੇਗੰਡਾ’ ਪਰੋਸ ਰਹੇ ਹਨ।
ਮੇਰਾ ਸ਼ਹਿਰ, ਮੇਰੀ ਆਵਾਜ਼ – ਸੰਗਰੂਰਨਾਮਾ। ਇਨਕਲਾਬ ਜ਼ਿੰਦਾਬਾਦ !
—————————————————————————————————————————————————————————————————
“ਸੰਗਰੂਰਨਾਮਾ ਦੀ ਨਜ਼ਰ, ਭ੍ਰਿਸ਼ਟਾਚਾਰੀ ਹੋਣਗੇ ਬੇਅਸਰ!”
(ਹੁਣ ਤੁਹਾਡੇ ਸ਼ਹਿਰ ਦੀ ਆਵਾਜ਼, ਤੁਹਾਡੇ ਹੱਥਾਂ ਵਿੱਚ! )-
ਸੰਗਰੂਰ ਨਾਮਾ ਰੋਜਾਨਾ ਈਵਨਿੰਗ ਅਖ਼ਬਾਰ” ਵਜੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ.
ਸ਼ੁਰੂਆਤ: 23 ਮਾਰਚ 2026 ਭਾਸ਼ਾ: ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ
ਸੰਗਰੂਰਨਾਮਾ – ਮੇਰਾ ਸ਼ਹਿਰ, ਮੇਰੀ ਅਵਾਜ਼! 📩 ਆਪਣੀ ਸ਼ਿਕਾਇਤ ਜਾਂ ਜਾਣਕਾਰੀ ਇੱਥੇ ਭੇਜੋ: [90566 64887 ]




8 Comments
terbinafine mechanism hub
3 months agoterbinafine mechanism hub
terbinafine mechanism hub
toradol migraine treatment guide
3 months agotoradol migraine treatment guide
toradol migraine treatment guide
ivermectin strongyloidiasis evidence
3 months agoivermectin strongyloidiasis evidence
ivermectin strongyloidiasis evidence
ivermectin pharmacokinetic behavior
3 months agoivermectin pharmacokinetic behavior
ivermectin pharmacokinetic behavior
minoxidil foam vs liquid evidence‑based guide
3 months agominoxidil foam vs liquid evidence‑based guide
minoxidil foam vs liquid evidence‑based guide
minoxidil pk distribution kinetics
3 months agominoxidil pk distribution kinetics
minoxidil pk distribution kinetics
minoxidil women’s regrowth
3 months agominoxidil women’s regrowth
minoxidil women’s regrowth
vardenafil 5 mg tablet analysis
2 months agovardenafil 5 mg tablet analysis
vardenafil 5 mg tablet analysis
Comments are closed.