ਸੰਗਰੂਰ (ਸੁਖਵਿੰਦਰ ਸਿੰਘ ਬਾਵਾ):- ਜ਼ਿਲ੍ਹਾ ਸੰਗਰੂਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਬੀਤੀ ਰਾਤ ਮੀਡੀਆ ਕਲੱਬ ਸੰਗਰੂਰ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਗੁਰੀ ‘ਤੇ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੱਤਰਕਾਰ ਗੁਰਵਿੰਦਰ ਸਿੰਘ ਆਪਣੇ ਘਰ ਜਾ ਰਹੇ ਸਨ।
ਗੁਰਵਿੰਦਰ ਸਿੰਘ ਗੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇੜੀ ਰੋਡ ਸਥਿਤ ਪ੍ਰੀਤ ਨਗਰ ਦੀ ਗਲੀ ਨੰਬਰ 8-ਬੀ ਕੋਲ ਕੁਝ ਅਣਪਛਾਤੇ ਵਿਅਕਤੀ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਸਨ। ਇਹਨਾਂ ਹਮਲਾਵਰਾਂ ਕੋਲ ਨੰਗੀਆਂ ਕਿਰਪਾਨਾਂ ਅਤੇ ਬਰਛੇ ਸਨ। ਜਿਵੇਂ ਹੀ ਗੁਰਵਿੰਦਰ ਸਿੰਘ ਉੱਥੋਂ ਗੁਜ਼ਰੇ, ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰਨ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ – ਪੱਤਰਕਾਰ ਨੂੰ ਚੜ੍ਹਿਆ ਵਿਆਹ ਵਰਗਾ ਚਾਅ
SSP ਸੰਗਰੂਰ ਨੂੰ ਦਿੱਤੀ ਦਰਖਾਸਤ
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਸਹਿਮ ਅਤੇ ਗੁੱਸੇ ਦੀ ਲਹਿਰ ਹੈ। ਗੁਰਵਿੰਦਰ ਸਿੰਘ ਵੱਲੋਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਸੰਗਰੂਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ: ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ। ਇਲਾਕੇ ਵਿੱਚ ਪੁਲਿਸ ਗਸ਼ਤ (PCR) ਵਧਾਈ ਜਾਵੇ।ਲ ੋਕਤੰਤਰ ਦੇ ਚੌਥੇ ਥੰਮ (ਮੀਡੀਆ) ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਮੀਡੀਆ ਜਗਤ ‘ਚ ਭਾਰੀ ਰੋਸ!
ਪੱਤਰਕਾਰ ਭਾਈਚਾਰੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਦੋਸ਼ੀਆਂ ਨੂੰ ਨੱਥ ਨਾ ਪਾਈ ਗਈ, ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਸੰਗਰੂਰ ਪੁਲਿਸ ਇਨ੍ਹਾਂ ‘ਨੰਗੀਆਂ ਕਿਰਪਾਨਾਂ’ ਵਾਲੇ ਗੁੰਡਾ ਅਨਸਰਾਂ ‘ਤੇ ਕਦੋਂ ਸ਼ਿਕੰਜਾ ਕੱਸਦੀ ਹੈ।
#SangrurNews #JournalistUnderAttack #SangrurPolice #JusticeForJournalists #PunjabLawAndOrder #GurwinderSinghGuri #MediaClubSangrur #PressFreedom #PunjabCrime #BreakingNewsSangrur #CMOPunjab #DGPPunjab
“ਸੰਗਰੂਰਨਾਮਾ ਦੀ ਨਜ਼ਰ, ਭ੍ਰਿਸ਼ਟਾਚਾਰੀ ਹੋਣਗੇ ਬੇਅਸਰ!”
(ਹੁਣ ਤੁਹਾਡੇ ਸ਼ਹਿਰ ਦੀ ਆਵਾਜ਼, ਤੁਹਾਡੇ ਹੱਥਾਂ ਵਿੱਚ! )-
ਸੰਗਰੂਰ ਨਾਮਾ ਰੋਜਾਨਾ ਈਵਨਿੰਗ ਅਖ਼ਬਾਰ” ਵਜੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ.
ਸ਼ੁਰੂਆਤ: 23 ਮਾਰਚ 2026 ਭਾਸ਼ਾ: ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ




2 Comments
hello world
1 month agohello world
hello world
toradol how quickly it works
4 weeks agotoradol how quickly it works
toradol how quickly it works
Comments are closed.