Hi, I'm Celine
Spend time learning about the different aspects of that topic from experts in the field.
true
ਸੰਗਰੂਰ ਨਾਮਾ
  • ਹੋਮ
  • ਪੜ੍ਹੋ
  • ਦੇਖੋ
  • ਸੁਣੋ
  • ਚਿੱਬ ਕੱਢ ਖ਼ਬਰਾਂ
  • ਸੰਗਰੂਰ
  • ਰਾਜਨੀਤੀ
  • ਕ੍ਰਾਈਮ
  • ਪੰਜਾਬ
  • ਵੈੱਬ ਕਹਾਣੀ
  • Contact Us
  • About Us
  • ਪੰਜਾਬੀ
    • हिन्दी
    • English
    • ਪੰਜਾਬੀ

Listen

About us

“ਮੇਰਾ ਸ਼ਹਿਰ, ਮੇਰੀ ਆਵਾਜ਼”

ਜੀ ਆਇਆਂ ਨੂੰ ਸੰਗਰੂਰਨਾਮਾ (Sangrurnama.com) ‘ਤੇ।

ਅੱਜ ਦੇ ਦੌਰ ਵਿੱਚ ਜਿੱਥੇ ਖ਼ਬਰਾਂ ਦੀ ਭਰਮਾਰ ਹੈ, ਉੱਥੇ ਸਹੀ ਅਤੇ ਨਿਰਪੱਖ ਜਾਣਕਾਰੀ ਪਹੁੰਚਾਉਣਾ ਸਾਡਾ ਮੁੱਖ ਮਕਸਦ ਹੈ। ‘ਸੰਗਰੂਰਨਾਮਾ’ ਸਿਰਫ਼ ਇੱਕ ਨਿਊਜ਼ ਪੋਰਟਲ ਨਹੀਂ, ਸਗੋਂ ਸੰਗਰੂਰ ਦੇ ਹਰ ਨਾਗਰਿਕ ਦੀ ਉਹ ਆਵਾਜ਼ ਹੈ ਜੋ ਅਕਸਰ ਅਣਸੁਣੀ ਰਹਿ ਜਾਂਦੀ ਹੈ।

ਸੰਗਰੂਰਨਾਮਾ — ਕਿਉਂਕਿ ਤੁਹਾਡਾ ਸ਼ਹਿਰ, ਤੁਹਾਡੀ ਪਛਾਣ ਹੈ।

Quick links

  • ਪੰਜਾਬ
  • ਦੇਖੋ
  • Web Story

Recent Posts

  • ਪੱਤਰਕਾਰ ਨੂੰ ਧਮਕੀਆਂ-ਕਿਉਂ ਭੜਕਿਆ ਵਪਾਰੀ ਆਗੂ
  • ਪੱਤਰਕਾਰ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼,
  • ਪੱਤਰਕਾਰ ਨੂੰ ਚੜ੍ਹਿਆ ਵਿਆਹ ਵਰਗਾ ਚਾਅ
  • ਨਗਰ ਕੌਂਸਲ ਦੀ ਜੰਗ, ਸੰਗਰੂਰ ਬਣਿਆ ਨਰਕ!
  • ਸੰਗਰੂਰ ‘ਚ ‘ਆਪ’ ਦੀ ਟਿਕਟ ਕਿਸ ਨੂੰ ?

Get In Touch

 +91 9056664887
 sangrurnama@gmail.com
info@sangrurnama.com
advt@sangrurnama.com

Social Links

Copyright © 2026 Sangrur Nama
  • ਚਿੱਬ ਕੱਢ ਖ਼ਬਰਾਂ
  • ਸੰਗਰੂਰ
  • ਰਾਜਨੀਤੀ
  • ਕ੍ਰਾਈਮ
  • ਪੰਜਾਬ
  • ਵੈੱਬ ਕਹਾਣੀ
  • Contact Us
  • About Us
  • ਪੰਜਾਬੀ
    • हिन्दी
    • English
    • ਪੰਜਾਬੀ

Start typing and press Enter to search

ਹੋਮ
ਪੜ੍ਹੋ
ਦੇਖੋ
ਸੁਣੋ
X
ਪੱਤਰਕਾਰ ਨੂੰ ਧਮਕੀਆਂ-ਕਿਉਂ ਭੜਕਿਆ ਵਪਾਰੀ ਆਗੂ Thumbnail
ਪੱਤਰਕਾਰ ਨੂੰ ਧਮਕੀਆਂ-ਕਿਉਂ ਭੜਕਿਆ ਵਪਾਰੀ ਆਗੂ

ਸੰਗਰੂਰ: (ਸੁਖਵਿੰਦਰ ਸਿੰਘ ਬਾਵਾ)- ਕੁਝ ਦਿਨ ਪਹਿਲਾ ਉਪਲੀ ਰੋਡ ‘ਤੇ ਜੋਗਿੰਦਰ ਪਾਲ ਦੇ ਇਲੈਕਟ੍ਰੋਨਿਕ ਗੁਦਾਮ ‘ਚ ਲੱਗੀ ਅੱਗ ਨੇ ਸਿਰਫ਼ ਸਮਾਨ ਨਹੀਂ ਸਾੜਿਆ, ਬਲਕਿ ਇੱਕ ਵਪਾਰੀ ਦੀ ਉਮਰ ਭਰ ਦੀ ਕਮਾਈ ਸਵਾਹ ਕਰ ਦਿੱਤੀ। ਕਰੋੜਾਂ ਦਾ ਨੁਕਸਾਨ ਹੋਇਆ, ਪਰ ਅਫ਼ਸੋਸ! ਸੰਗਰੂਰ ਦੇ ਵਪਾਰ ਮੰਡਲ ਦੇ ਆਗੂਆਂ ਨੂੰ ਇੰਨੀ ਵਿਹਲ ਨਹੀਂ ਮਿਲੀ ਕਿ ਉਹ ਉਸ ਪੀੜਤ ਦੇ ਘਰ ਜਾ ਕੇ ਦੁੱਖ ਵੰਡਾ ਸਕਣ ਜਾਂ ਇੱਕ ਫ਼ੋਨ ਕਰ ਸਕਣ।”ਕਹਿੰਦੇ ਨੇ ਕਿ ਮੁਸੀਬਤ ਵੇਲੇ ਆਪਣਾ ਹੀ ਆਪਣਿਆਂ ਦੇ ਕੰਮ ਆਉਂਦਾ ਹੈ, ਪਰ ਸੰਗਰੂਰ ਦੇ ਵਪਾਰ ਮੰਡਲ ਦੇ ਆਗੂਆਂ ਦਾ ਕਿਰਦਾਰ ਅੱਜ ਸਵਾਲਾਂ ਦੇ ਘੇਰੇ ਵਿੱਚ ਹੈ। ਵਪਾਰੀ ਆਗੂਆਂ ਦਾ ਅਸਲੀ ਚਿਹਰਾ ਹੋਇਆ ਨੰਗਾ...

ਸ਼ੇਅਰ

ਪੂਰੀ ਖਬਰ ਪੜ੍ਹੋ

ਪੱਤਰਕਾਰ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼, Thumbnail
ਪੱਤਰਕਾਰ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼,

ਸੰਗਰੂਰ (ਸੁਖਵਿੰਦਰ ਸਿੰਘ ਬਾਵਾ):- ਜ਼ਿਲ੍ਹਾ ਸੰਗਰੂਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਬੀਤੀ ਰਾਤ ਮੀਡੀਆ ਕਲੱਬ ਸੰਗਰੂਰ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਗੁਰੀ ‘ਤੇ ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੱਤਰਕਾਰ ਗੁਰਵਿੰਦਰ ਸਿੰਘ ਆਪਣੇ ਘਰ ਜਾ ਰਹੇ ਸਨ। ਗੁਰਵਿੰਦਰ ਸਿੰਘ ਗੁਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇੜੀ ਰੋਡ ਸਥਿਤ ਪ੍ਰੀਤ ਨਗਰ ਦੀ ਗਲੀ ਨੰਬਰ 8-ਬੀ ਕੋਲ ਕੁਝ ਅਣਪਛਾਤੇ ਵਿਅਕਤੀ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਸਨ। ਇਹਨਾਂ ਹਮਲਾਵਰਾਂ ਕੋਲ ਨੰਗੀਆਂ ਕਿਰਪਾਨਾਂ ਅਤੇ ਬਰਛੇ ਸਨ। ਜਿਵੇਂ ਹੀ ਗੁਰਵਿੰਦਰ ਸਿੰਘ ਉੱਥੋਂ...

ਸ਼ੇਅਰ

ਪੂਰੀ ਖਬਰ ਪੜ੍ਹੋ

ਪੱਤਰਕਾਰ ਨੂੰ ਚੜ੍ਹਿਆ ਵਿਆਹ ਵਰਗਾ ਚਾਅ Thumbnail
ਪੱਤਰਕਾਰ ਨੂੰ ਚੜ੍ਹਿਆ ਵਿਆਹ ਵਰਗਾ ਚਾਅ

ਸੰਗਰੂਰ, (ਸੁਖਵਿੰਦਰ ਸਿੰਘ ਬਾਵਾ )- ਪੱਤਰਕਾਰੀ ਦਾ ਮਕਸਦ ਸੱਚ ਦਿਖਾਉਣਾ ਹੁੰਦਾ ਹੈ, ਪਰ ਸੰਗਰੂਰ ਦੇ ਕੁਝ ‘ਸੋਸ਼ਲ ਮੀਡੀਆ ਸੂਰਮਿਆਂ’ ਨੇ ਇਸ ਪਵਿੱਤਰ ਪੇਸ਼ੇ ਨੂੰ ਸਿਆਸੀ ਪਾਰਟੀਆਂ ਦੇ ‘ਪੀ.ਆਰ. ਸੈੱਲ’ (PR Cell) ਵਿੱਚ ਤਬਦੀਲ ਕਰ ਦਿੱਤਾ ਹੈ। ਪਰ ਅੱਜ ਸੰਗਰੂਰ ਵਿੱਚ ਜੋ ਕੁਝ ਦੇਖਣ ਨੂੰ ਮਿਲ ਰਿਹਾ ਹੈ, ਉਸ ਨੇ ਇਸ ਪਵਿੱਤਰ ਪੇਸ਼ੇ ਨੂੰ ਸ਼ਰਮਸਾਰ ਕਰ ਦਿੱਤਾ ਹੈ।” ਸਿਆਸੀ ਆਗੂਆਂ ਦਾ ਪਾਰਟੀਆਂ ਬਦਲਣਾ ਲੋਕਤੰਤਰ ਦਾ ਹਿੱਸਾ ਹੈ। ਭਾਜਪਾ ਆਗੂ ਦਾ ਅਕਾਲੀ ਦਲ ਵਿੱਚ ਜਾਣਾ ਇੱਕ ਖ਼ਬਰ ਹੋ ਸਕਦੀ ਹੈ, ਪਰ ਸੰਗਰੂਰ ਦੇ ‘ਅਖੌਤੀ ਪੱਤਰਕਾਰ’ ਲਈ ਇਹ ਸ਼ਾਇਦ ਉਹਨਾਂ ਦੇ ਆਪਣੇ ਘਰ ਦਾ ਵਿਆਹ ਬਣ ਗਿਆ। ਸੋਸ਼ਲ ਮੀਡੀਆ ‘ਤੇ ਇੱਕ ਪੱਤਰਕਾਰ ਵੱਲੋਂ...

ਸ਼ੇਅਰ

ਪੂਰੀ ਖਬਰ ਪੜ੍ਹੋ

ਨਗਰ ਕੌਂਸਲ ਦੀ ਜੰਗ, ਸੰਗਰੂਰ ਬਣਿਆ ਨਰਕ! Thumbnail
ਨਗਰ ਕੌਂਸਲ ਦੀ ਜੰਗ, ਸੰਗਰੂਰ ਬਣਿਆ ਨਰਕ!

ਸੰਗਰੂਰ (ਸ. ਸ. ਬਾਵਾ): ਸੰਗਰੂਰ ਸ਼ਹਿਰ ਦੀ ਬਦਹਾਲੀ ਲਈ ਸਿਰਫ਼ ਪ੍ਰਸ਼ਾਸਨਿਕ ਢਿੱਲ-ਮੱਠ ਹੀ ਜ਼ਿੰਮੇਵਾਰ ਨਹੀਂ, ਸਗੋਂ ਨਗਰ ਕੌਂਸਲ ਦੇ ਚੁਣੇ ਹੋਏ ਨੁਮਾਇੰਦੇ ਅਤੇ ਪ੍ਰਧਾਨ ਵੀ ਬਰਾਬਰ ਦੇ ਕਸੂਰਵਾਰ ਹਨ। ਜਦੋਂ ਸ਼ਹਿਰ ਆਵਾਰਾ ਕੁੱਤਿਆਂ, ਪਸ਼ੂਆਂ, ਟ੍ਰੈਫਿਕ ਜਾਮ, ਗੰਦੇ ਪਾਣੀ ਦੀ ਸਮੱਸਿਆ ਅਤੇ ਗੰਦਗੀ ਦੇ ਢੇਰਾਂ ਹੇਠ ਦੱਬਿਆ ਹੋਇਆ ਹੈ, ਉਦੋਂ ਕੌਂਸਲ ਦੇ ਮੈਂਬਰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਇੱਕ-ਦੂਜੇ ਦੀਆਂ ‘ਲੱਤਾਂ ਖਿੱਚਣ’ ਅਤੇ ਸਿਆਸੀ ਬਖੇੜੇ ਖੜ੍ਹੇ ਕਰਨ ਵਿੱਚ ਮਸਰੂਫ ਹਨ। ਵੋਟਾਂ ਵੇਲੇ ‘ਸੇਵਾਦਾਰ’, ਹੁਣ ‘ਮੁਖ਼ਤਿਆਰ’ ਸ਼ਹਿਰ ਵਾਸੀ ਪੁੱਛ ਰਹੇ ਹਨ ਕਿ ਉਹ ਕੌਂਸਲਰ ਕਿੱਥੇ ਗਏ ਜੋ ਚੋਣਾਂ ਵੇਲੇ ਗਲੀਆਂ ਚਮਕਾਉਣ ਦੇ ਦਾਅਵੇ ਕਰਦੇ ਸਨ? ਅੱਜ ਜਦੋਂ ਸ਼ਹਿਰ ਦੀਆਂ ਮੁੱਖ...

ਸ਼ੇਅਰ

ਪੂਰੀ ਖਬਰ ਪੜ੍ਹੋ

ਸੰਗਰੂਰ ‘ਚ ‘ਆਪ’ ਦੀ ਟਿਕਟ ਕਿਸ ਨੂੰ ? Thumbnail
ਸੰਗਰੂਰ ‘ਚ ‘ਆਪ’ ਦੀ ਟਿਕਟ ਕਿਸ ਨੂੰ ?

ਰਣਬੀਰ ਢੀਂਡਸਾ ਬਣੇ ਵਰਕਰਾਂ ਦੀ ਪਹਿਲੀ ਪਸੰਦ ! ਸੰਗਰੂਰ (ਸੁਖਵਿੰਦਰ ਸਿੰਘ ਬਾਵਾ): ਪੰਜਾਬ ਦੀ ਸਿਆਸਤ ਦੇ ਗੜ੍ਹ ਮੰਨੇ ਜਾਂਦੇ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਅੰਦਰੂਨੀ ਹਲਕਿਆਂ ਵਿੱਚ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਚੱਲ ਰਹੀ ਚਰਚਾ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਤਾਜ਼ਾ ਸਿਆਸੀ ਸਮੀਕਰਨਾਂ ਮੁਤਾਬਕ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਬੀਰ ਢੀਂਡਸਾ ਪਾਰਟੀ ਵਰਕਰਾਂ ਦੀ ਪਹਿਲੀ ਪਸੰਦ ਬਣ ਕੇ ਉੱਭਰ ਰਹੇ ਹਨ। ਵਿਧਾਇਕਾ ਦੀ ਪਕੜ ਬਨਾਮ ਵਰਕਰਾਂ ਦੀ ਰਾਏ ਭਾਵੇਂ ਮੌਜੂਦਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਲਕੇ ਵਿੱਚ ਆਪਣੀ ਪਕੜ ਮਜ਼ਬੂਤ ਰੱਖਣ ਲਈ...

ਸ਼ੇਅਰ

ਪੂਰੀ ਖਬਰ ਪੜ੍ਹੋ

<span class='other_title'>A big betrayal with a widowed mother</span> ਤਿੰਨ ਧੀਆਂ ਦੀ ਵਿਧਵਾ ਮਾਂ ਨਾਲ ਵੱਡਾ ਧੋਖਾ! Thumbnail
A big betrayal with a widowed mother ਤਿੰਨ ਧੀਆਂ ਦੀ ਵਿਧਵਾ ਮਾਂ ਨਾਲ ਵੱਡਾ ਧੋਖਾ!

ਸੰਗਰੂਰ, 2 ਮਾਰਚ (ਸੁਖਵਿੰਦਰ ਸਿੰਘ ਬਾਵਾ) – ਮਨੁੱਖੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਤਿੰਨ ਧੀਆਂ ਦੀ ਵਿਧਵਾ ਮਾਂ ਨਾਲ ਵਿਆਹ ਦਾ ਵਾਅਦਾ ਕਰਕੇ ਦੋ ਸਾਲਾਂ ਤੱਕ ਉਸਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਵਿਆਹ ਦੀ ਤਰੀਕ ਤੈਅ ਹੋਣ ‘ਤੇ ਔਰਤ ਅਦਾਲਤ ਪਹੁੰਚੀ, ਪਰ ਨੌਜਵਾਨ ਉੱਥੋਂ ਗਾਇਬ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪੀੜਤ ਵਿਧਵਾ ਮਹਿਲਾ ਵਰਸਾ ਸ਼ਰਮਾ (ਕਲਪਨਿਕ ਨਾਮ) ਜੋ ਪਿਛਲੇ ਕਈ ਸਾਲਾਂ ਤੋਂ ਸੰਗਰੂਰ ਵਿਚ ਆਪਣਾ ਇਕ ਬਿਊਟੀ ਪਾਰਲਰ ਚਲਾ ਰਹੀ ਸੀ ਅਤੇ ਪਾਰਲਰ ਦੇ ਸਾਹਮਣੇ ਇਕ ਨੌਜਵਾਨ ਹੇਮੰਤ ਗਰਗ ਵੀ ਆਪਣੀ ਦੁਕਾਨ ਚਲਾ ਰਿਹਾ...

ਸ਼ੇਅਰ

ਪੂਰੀ ਖਬਰ ਪੜ੍ਹੋ

ਪੱਤਰਕਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ਹੋਈ ਬੇਨਕਾਬ ! Thumbnail
ਪੱਤਰਕਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ਹੋਈ ਬੇਨਕਾਬ !

ਅਨਪੜ੍ਹ ਗਵਾਹ ਨੇ ਅਦਾਲਤ ‘ਚ ਕੱਢੀ ਸ਼ਿਕਾਇਤਕਰਤਾ ਦੀ ਫ਼ੂਕ ! ਸੰਗਰੂਰ, 8 ਫਰਵਰੀ (ਸੁਖਵਿੰਦਰ ਸਿੰਘ ਬਾਵਾ): ਸਥਾਨਕ ਅਦਾਲਤ ਨੇ ਸਾਲ 2019 ਤੋਂ ਚੱਲ ਰਹੇ ਇੱਕ ਮਾਣਹਾਨੀ ਦੇ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਅਖ਼ਬਾਰ ਦੇ ਮਾਲਕ ਅਤੇ ਪੱਤਰਕਾਰਾਂ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਅਵਤਾਰ ਸਿੰਘ ਛਾਜਲੀ ਵੱਲੋਂ ਲੁਧਿਆਣਾ ਤੋਂ ਛਪਦੇ ਇਕ ਅਖ਼ਬਾਰ ਮਾਲਕ, ਪੱਤਰਕਾਰ ਹਰਿੰਦਰਪਾਲ ਸਿੰਘ ਖ਼ਾਲਸਾ ਅਤੇ ਬਲਦੇਵ ਸਿੰਘ ਜਨੂਹਾ ਵਿਰੁੱਧ ਕੀਤੇ ਇਸ ਕੇਸ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਪਾਇਆ ਕਿ ਸ਼ਿਕਾਇਤਕਰਤਾ ਦੋਸ਼ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ। ਦੋਸ਼ੀ ਬਣਾਏ ਪੱਤਰਕਾਰਾਂ ਦੇ ਵਕੀਲ ਦਸਵੀਂਰ ਸਿੰਘ ਡੱਲੀ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਦੌਰਾਨ ਸਭ ਤੋਂ ਦਿਲਚਸਪ...

ਸ਼ੇਅਰ

ਪੂਰੀ ਖਬਰ ਪੜ੍ਹੋ

ਪੱਤਰਕਾਰਾਂ ‘ਤੇ ਹੀ ਹੋਏ ਮਾਣਹਾਨੀ ਦੇ ਕੇਸ Thumbnail
ਪੱਤਰਕਾਰਾਂ ‘ਤੇ ਹੀ ਹੋਏ ਮਾਣਹਾਨੀ ਦੇ ਕੇਸ

ਕਲਮ ਦੀ ਜੰਗ ਪਹੁੰਚੀ ਅਦਾਲਤ ਸੰਗਰੂਰ, 5 ਜਨਵਰੀ : ਜ਼ਿਲ੍ਹਾ ਸੰਗਰੂਰ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਨਵਾਂ ਵਿਵਾਦ ਗਰਮਾ ਗਿਆ ਜਦੋਂ ਇੱਕ ਪੱਤਰਕਾਰ ਦੇ ਹੱਕ ਵਿੱਚ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਅਤੇ ਖੁਦ ਪੀੜਤ ਪੱਤਰਕਾਰ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ, ਇੱਕ ਪੱਤਰਕਾਰ ਨੇ ਆਪਣੇ ਸਾਥੀ ਪੱਤਰਕਾਰ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਂਦਿਆਂ ਖ਼ਬਰ ਲਗਾਈ ਸੀ, ਕਿ ਕੁਝ ਹੋਰ ਪੱਤਰਕਾਰ ਪੁਲਿਸ ਨਾਲ ਮਿਲ ਕੇ ਉਸ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਪਰ ਇਸ ਦੇ ਜਵਾਬ ਵਿੱਚ, ਜਿਨ੍ਹਾਂ ਪੱਤਰਕਾਰਾਂ ‘ਤੇ ਉਂਗਲ ਉੱਠੀ ਸੀ, ਉਨ੍ਹਾਂ ਨੇ ਤੱਥਾਂ ਦਾ ਜਵਾਬ ਦੇਣ ਦੀ ਬਜਾਏ ਸਥਾਨਕ ਅਦਾਲਤ ਵਿੱਚ ਮਾਣਹਾਨੀ ਦਾ...

ਸ਼ੇਅਰ

ਪੂਰੀ ਖਬਰ ਪੜ੍ਹੋ

ਸੰਗਰੂਰ : ਕੂੜੇ ਦੇ ਪਹਾੜਾਂ ਤੋਂ ਆਜ਼ਾਦੀ Thumbnail
ਸੰਗਰੂਰ : ਕੂੜੇ ਦੇ ਪਹਾੜਾਂ ਤੋਂ ਆਜ਼ਾਦੀ

ਪੀਪੀਸੀਬੀ ਵੱਲੋਂ ਨਗਰ ਕੌਂਸਲ ਸੰਗਰੂਰ ਨੂੰ ਸਖ਼ਤ ਚੇਤਾਵਨੀ ਜਾਰੀ; ਡੰਪ ਸਾਈਟਾਂ ‘ਤੇ ਸੀਸੀਟੀਵੀ ਅਤੇ ਤੋਲ-ਤੋਲ ਲਗਾਉਣਾ ਹੋਇਆ ਲਾਜ਼ਮੀ ਸੰਗਰੂਰ, 30 ਦਸੰਬਰ, (ਐਸ.ਐਸ. ਬਾਵਾ) – ਸਾਲ 2025 ਸੰਗਰੂਰ ਵਿੱਚ ਵਾਤਾਵਰਣ ਸੰਭਾਲ ਅਤੇ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਲਈ ਮਹੱਤਵਪੂਰਨ ਜਨਤਕ ਹਿੱਤ ਅਤੇ ਕਾਨੂੰਨੀ ਸੰਘਰਸ਼ ਦਾ ਸਾਲ ਸਾਬਤ ਹੋਇਆ ਹੈ। ਐਡਵੋਕੇਟ ਕਮਲ ਆਨੰਦ, ਜਤਿੰਦਰ ਕਾਲੜਾ, ਸਤਿੰਦਰ ਸੈਣੀ, ਪਰਵੀਨ ਬਾਂਸਲ ਅਤੇ ਰੋਸ਼ਨ ਗਰਗ ਦੀ ਅਗਵਾਈ ਵਿੱਚ ਸਬੰਧਤ ਨਾਗਰਿਕਾਂ ਦੇ ਇੱਕ ਸਮੂਹ ਦੁਆਰਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵਿੱਚ ਦਾਇਰ ਪਟੀਸ਼ਨ ਤੋਂ ਬਾਅਦ – ਇਹ ਲੜਾਈ ਅੰਤ ਵਿੱਚ ਇੱਕ ਨਿਰਣਾਇਕ ਮੋੜ ‘ਤੇ ਪਹੁੰਚ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਨਗਰ ਕੌਂਸਲ, ਸੰਗਰੂਰ ਨੂੰ...

ਸ਼ੇਅਰ

ਪੂਰੀ ਖਬਰ ਪੜ੍ਹੋ

ਲਾਸ਼ ‘ਬੰਧਕ’ ਬਣਾਉਣ ਵਾਲੇ ਹਸਪਤਾਲ ਨੂੰ ਪਈ ਭਾਜੜ! Thumbnail
ਲਾਸ਼ ‘ਬੰਧਕ’ ਬਣਾਉਣ ਵਾਲੇ ਹਸਪਤਾਲ ਨੂੰ ਪਈ ਭਾਜੜ!

ਸੰਗਰੂਰ/ਲੁਧਿਆਣਾ (ਸੁਖਵਿੰਦਰ ਸਿੰਘ): ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਇੱਕ ਵੱਡੀ ਮਿਸਾਲ ਕਾਇਮ ਕਰਦਿਆਂ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ (PSHRC) ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੀਆਂ ਮਨਮਾਨੀਆਂ ਨੂੰ ਨੱਥ ਪਾ ਦਿੱਤੀ ਹੈ। ਹਸਪਤਾਲ ਵੱਲੋਂ 6 ਲੱਖ ਰੁਪਏ ਦੇ ਬਕਾਇਆ ਬਿੱਲ ਕਾਰਨ ਰੋਕੀ ਗਈ ਇੱਕ ਮ੍ਰਿਤਕ ਦੇਹ ਨੂੰ ਕਮਿਸ਼ਨ ਨੇ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਸ ਫੈਸਲੇ ਨੇ ਪੂਰੇ ਸੂਬੇ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਇਨਸਾਨੀਅਤ ਵਪਾਰ ਤੋਂ ਉੱਪਰ ਹੈ। ਕੀ ਹੈ ਪੂਰਾ ਮਾਮਲਾ ? ਇੱਕ ਗਰੀਬ ਪਰਿਵਾਰ, ਜੋ ਆਪਣੇ ਮੈਂਬਰ ਦੇ ਇਲਾਜ ਦਾ 6 ਲੱਖ ਰੁਪਏ ਦਾ ਭਾਰੀ ਬਿੱਲ ਭਰਨ ਵਿੱਚ ਅਸਮਰੱਥ ਸੀ, ਨੂੰ ਹਸਪਤਾਲ...

ਸ਼ੇਅਰ

ਪੂਰੀ ਖਬਰ ਪੜ੍ਹੋ