ਸੰਗਰੂਰ, 2 ਮਾਰਚ (ਸੁਖਵਿੰਦਰ ਸਿੰਘ ਬਾਵਾ) – ਮਨੁੱਖੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਤਿੰਨ ਧੀਆਂ ਦੀ ਵਿਧਵਾ ਮਾਂ ਨਾਲ ਵਿਆਹ ਦਾ ਵਾਅਦਾ ਕਰਕੇ ਦੋ ਸਾਲਾਂ ਤੱਕ ਉਸਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕੀਤਾ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਵਿਆਹ ਦੀ ਤਰੀਕ ਤੈਅ ਹੋਣ ‘ਤੇ ਔਰਤ ਅਦਾਲਤ ਪਹੁੰਚੀ, ਪਰ ਨੌਜਵਾਨ ਉੱਥੋਂ ਗਾਇਬ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਪੀੜਤ ਵਿਧਵਾ ਮਹਿਲਾ ਵਰਸਾ ਸ਼ਰਮਾ (ਕਲਪਨਿਕ ਨਾਮ) ਜੋ ਪਿਛਲੇ ਕਈ ਸਾਲਾਂ ਤੋਂ ਸੰਗਰੂਰ ਵਿਚ ਆਪਣਾ ਇਕ ਬਿਊਟੀ ਪਾਰਲਰ ਚਲਾ ਰਹੀ ਸੀ ਅਤੇ ਪਾਰਲਰ ਦੇ ਸਾਹਮਣੇ ਇਕ ਨੌਜਵਾਨ ਹੇਮੰਤ ਗਰਗ ਵੀ ਆਪਣੀ ਦੁਕਾਨ ਚਲਾ ਰਿਹਾ ਸੀ । ਗੁਆਂਢੀ ਹੋਣ ਦੇ ਨਾਤੇ ਹੇਮੰਤ ਨੇ ਪਹਿਲਾ ਪੀੜਤ ਔਰਤ ਦੇ ਬੱਚੀਆਂ ਨਾਲ ਆੜੀ ਪਾਈ ਅਤੇ ਫਿਰ ਪੀੜਤ ਔਰਤ ਦੇ ਨਜ਼ਦੀਕ ਆ ਗਿਆ।
ਪੀੜਤ ਔਰਤ ਜਿਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰਿਕ ਸਮਝੌਤੇ ਤੇ ਬਾਅਦ ਮੁੜ ਮ੍ਰਿਤਕ ਪਤੀ ਦੇ ਭਰਾ ਨਾਲ ਵਿਆਹ ਹੋਇਆ ਸੀ । ਉਸ ਦੀ ਵੀ ਕਰੀਬ ਕਈ ਸਾਲ ਪਹਿਲਾ ਮੌਤ ਹੋ ਗਈ ।
ਪੀੜਤਾਂ ਆਪਣੀਆਂ ਧੀਆਂ ਦੇ ਪਾਲਣ ਪੋਸਣ ਕਰਨ ਲਈ ਸੰਗਰੂਰ ਵਿਚ ਆਪਣਾ ਬਿਊਟੀ ਪਾਰਲਰ ਚਲਾ ਰਹੀ ਸੀ । ਇਸੇ ਦੌਰਾਨ ਹੇਮੰਤ ਗਰਗ ਦੀਆਂ ਨਜ਼ਦੀਕੀਆਂ ਕਾਰਨ ਵਿਧਵਾ ਔਰਤ ਨੇ ਆਪਣੀਆਂ ਬੱਚੀਆਂ ਦੇ ਭਵਿੱਖ ਨੂੰ ਸੁਰੱਖਿਅਤ ਸਮਝਦਿਆਂ ਆਪਣੇ ਆਪ ਉਸ ਦੇ ਹਵਾਲੇ ਕਰ ਦਿੱਤਾ।
“ਕੋਰਟ ਮੈਰਿਜ ਲਈ ਅਦਾਲਤ ਪਹੁੰਚੀ ਮਹਿਲਾ, ਪਰ ਲਾੜਾ ਹੋਇਆ ਫ਼ਰਾਰ!”
ਪੁਲਿਸ ਨੂੰ ਲਿਖੀ ਸ਼ਿਕਾਇਤ ਅਨੁਸਾਰ ਪੀੜਤ ਔਰਤ ਪਿਛਲੇ ਕਰੀਬ ਦੋ ਸਾਲਾਂ ਤੋਂ ਉਕਤ ਨੌਜਵਾਨ ਨਾਲ ਰਹਿ ਰਹੀ ਸੀ। ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦਾ ਪੱਕਾ ਵਾਅਦਾ ਕੀਤਾ ਹੋਇਆ ਸੀ। ਔਰਤ ਨੇ ਆਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਬੜੀ ਮੁਸ਼ਕਲ ਨਾਲ ਇਸ ਰਿਸ਼ਤੇ ਲਈ ਮਨਾਇਆ ਸੀ। ਤੈਅ ਪ੍ਰੋਗਰਾਮ ਅਨੁਸਾਰ ਕੋਰਟ ਮੈਰਿਜ ਲਈ ਵਕੀਲ ਵੀ ਕਰ ਲਿਆ ਗਿਆ ਸੀ।
ਬੀਤੇ ਦਿਨ ਜਦੋਂ ਪੀੜਤਾ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਲਈ ਅਦਾਲਤ ਪਹੁੰਚੀ, ਤਾਂ ਨੌਜਵਾਨ ਉੱਥੇ ਨਹੀਂ ਆਇਆ। ਕਾਫੀ ਇੰਤਜ਼ਾਰ ਕਰਨ ਅਤੇ ਸੰਪਰਕ ਕਰਨ ਦੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ ਪੀੜਤਾ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ।
ਪੁਲਿਸ ਕਰ ਰਹੀ ਹੈ ਹੇਮੰਤ ਗਰਗ ਦੀ ਤਲਾਸ਼
ਪੀੜਤਾ ਨੇ ਹੁਣ ਪੁਲਿਸ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅਦਾਲਤ ਵਿੱਚੋਂ ਫ਼ਰਾਰ ਹੋ ਕੇ ਸ਼ਾਇਦ ਹੇਮੰਤ ਗਰਗ ਨੇ ਇਹ ਸੋਚਿਆ ਹੋਵੇਗਾ ਕਿ ਉਹ ਕਾਨੂੰਨ ਤੋਂ ਬਚ ਜਾਵੇਗਾ, ਪਰ ਉਹ ਭੁੱਲ ਗਿਆ ਹੈ ਕਿ ਹੁਣ ਇਹ ਆਵਾਜ਼ ਸਿਰਫ਼ ਉਸ ਮਾਂ ਦੀ ਨਹੀਂ, ਬਲਕਿ ਸੰਗਰੂਰਨਾਮਾ ਦੇ ਹਰ ਇੱਕ ਦਰਸ਼ਕ ਦੀ ਆਵਾਜ਼ ਬਣ ਚੁੱਕੀ ਹੈ। ਅਸੀਂ ਇਸ ਮਾਮਲੇ ‘ਤੇ ਪੂਰੀ ਨਜ਼ਰ ਰੱਖਾਂਗੇ ਅਤੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਦੋਂ ਤੱਕ ਉਸ ਪੀੜਤ ਮਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।
ਤੁਹਾਡੀ ਇਸ ਬਾਰੇ ਕੀ ਰਾਏ ਹੈ? ਕੀ ਅਜਿਹੇ ਧੋਖੇਬਾਜ਼ਾਂ ਨੂੰ ਸਮਾਜ ਵਿੱਚ ਸਿਰ ਚੁੱਕ ਕੇ ਜਿਉਣ ਦਾ ਹੱਕ ਹੈ? ਕਮੈਂਟਸ ਵਿੱਚ ਜ਼ਰੂਰ ਦੱਸੋ ਅਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਗੂੰਜ ਪਹੁੰਚ ਸਕੇ।
—————————————————————————————————————————————————————————————————
“ਸੰਗਰੂਰਨਾਮਾ ਦੀ ਨਜ਼ਰ, ਭ੍ਰਿਸ਼ਟਾਚਾਰੀ ਹੋਣਗੇ ਬੇਅਸਰ!”
(ਹੁਣ ਤੁਹਾਡੇ ਸ਼ਹਿਰ ਦੀ ਆਵਾਜ਼, ਤੁਹਾਡੇ ਹੱਥਾਂ ਵਿੱਚ! )-
ਸੰਗਰੂਰ ਨਾਮਾ ਰੋਜਾਨਾ ਈਵਨਿੰਗ ਅਖ਼ਬਾਰ” ਵਜੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ.
ਸ਼ੁਰੂਆਤ: 23 ਮਾਰਚ 2026 ਭਾਸ਼ਾ: ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ
ਸੰਗਰੂਰਨਾਮਾ – ਮੇਰਾ ਸ਼ਹਿਰ, ਮੇਰੀ ਅਵਾਜ਼! 📩 ਆਪਣੀ ਸ਼ਿਕਾਇਤ ਜਾਂ ਜਾਣਕਾਰੀ ਇੱਥੇ ਭੇਜੋ: [90566 64887 ]




8 Comments
ketoconazole cream overview
2 weeks agoketoconazole cream overview
ketoconazole cream overview
terbinafine dosage information
2 weeks agoterbinafine dosage information
terbinafine dosage information
acular ketorolac quick overview
2 weeks agoacular ketorolac quick overview
acular ketorolac quick overview
toradol short term analgesic use
2 weeks agotoradol short term analgesic use
toradol short term analgesic use
ivermectin rosacea skin improvement
2 weeks agoivermectin rosacea skin improvement
ivermectin rosacea skin improvement
ivermectin safety profile review
1 week agoivermectin safety profile review
ivermectin safety profile review
minoxidil general answers
1 week agominoxidil general answers
minoxidil general answers
minoxidil duration scientific overview
6 days agominoxidil duration scientific overview
minoxidil duration scientific overview
Comments are closed.