ਸੰਗਰੂਰ: (ਸੁਖਵਿੰਦਰ ਸਿੰਘ ਬਾਵਾ)- ਕੁਝ ਦਿਨ ਪਹਿਲਾ ਉਪਲੀ ਰੋਡ ‘ਤੇ ਜੋਗਿੰਦਰ ਪਾਲ ਦੇ ਇਲੈਕਟ੍ਰੋਨਿਕ ਗੁਦਾਮ ‘ਚ ਲੱਗੀ ਅੱਗ ਨੇ ਸਿਰਫ਼ ਸਮਾਨ ਨਹੀਂ ਸਾੜਿਆ, ਬਲਕਿ ਇੱਕ ਵਪਾਰੀ ਦੀ ਉਮਰ ਭਰ ਦੀ ਕਮਾਈ ਸਵਾਹ ਕਰ ਦਿੱਤੀ। ਕਰੋੜਾਂ ਦਾ ਨੁਕਸਾਨ ਹੋਇਆ, ਪਰ ਅਫ਼ਸੋਸ! ਸੰਗਰੂਰ ਦੇ ਵਪਾਰ ਮੰਡਲ ਦੇ ਆਗੂਆਂ ਨੂੰ ਇੰਨੀ ਵਿਹਲ ਨਹੀਂ ਮਿਲੀ ਕਿ ਉਹ ਉਸ ਪੀੜਤ ਦੇ ਘਰ ਜਾ ਕੇ ਦੁੱਖ ਵੰਡਾ ਸਕਣ ਜਾਂ ਇੱਕ ਫ਼ੋਨ ਕਰ ਸਕਣ।”ਕਹਿੰਦੇ ਨੇ ਕਿ ਮੁਸੀਬਤ ਵੇਲੇ ਆਪਣਾ ਹੀ ਆਪਣਿਆਂ ਦੇ ਕੰਮ ਆਉਂਦਾ ਹੈ, ਪਰ ਸੰਗਰੂਰ ਦੇ ਵਪਾਰ ਮੰਡਲ ਦੇ ਆਗੂਆਂ ਦਾ ਕਿਰਦਾਰ ਅੱਜ ਸਵਾਲਾਂ ਦੇ ਘੇਰੇ ਵਿੱਚ ਹੈ।
ਵਪਾਰੀ ਆਗੂਆਂ ਦਾ ਅਸਲੀ ਚਿਹਰਾ ਹੋਇਆ ਨੰਗਾ
ਜਦੋਂ ਸੀਨੀਅਰ ਪੱਤਰਕਾਰ ਜੋਗਿੰਦਰ ਗੋਇਲ ਨੇ ਇਸ ਬੇਰੁਖ਼ੀ ‘ਤੇ ਸਵਾਲ ਚੁੱਕੇ, ਤਾਂ ਵਪਾਰ ਮੰਡਲ ਸੰਗਰੂਰ ਦੇ ਚੇਅਰਮੈਨ ਰਾਹੀ ਸੰਗਰੂਰ ਦੇ ਇਕ ਵੱਡੇ ਵਪਾਰੀ ਆਗੂ ਹਮਦਰਦੀ ਜਤਾਉਣ ਦੀ ਬਜਾਏ, ਪੱਤਰਕਾਰ ਨੂੰ ਹੀ ‘ਦੇਖ ਲੈਣ’ ਦੀਆਂ ਧਮਕੀਆਂ ਦੇਣ ਲੱਗ ਪਏ । ਵਾਰਤਾਲਾਪ ਦੇ ਅਜਿਹੇ ਇਸ਼ਾਰੇ ਸਾਹਮਣੇ ਆਏ ਨੇ ਕਿ
ਪ੍ਰਧਾਨ ਜੀ, ਤੁਹਾਡਾ ਸੁਨੇਹਾ ਮੈਨੂੰ ਚੇਅਰਮੈਨ ਰਾਹੀ ਮਿਲ ਗਿਆ
‘ਤੁਸੀਂ ਮੈਨੂੰ ਸਵਾਈ ਪਾਈਉ, ਮੈਂ ਐਫ.ਡੀ ਕਰਕੇ ਮੋੜੂੰਗਾ’-ਪੱਤਰਕਾਰ ਜੋਗਿੰਦਰ ਗੋਇਲ’
ਇਹ ਕਿਹੜੀ ਰਾਜਨੀਤੀ ਹੈ? ਇਹ ਕਿਹੜਾ ਵਪਾਰੀ ਪਿਆਰ ਹੈ?” ਜਾਣਕਾਰੀ ਮੁਤਾਬਿਕ ਇਕ ਪੱਤਰਕਾਰ ਅਤੇ ਸਾਬਕਾ ਵਪਾਰੀ ਆਗੂ ਸਤਪਾਲ ਉਕਤ ਵਪਾਰੀ ਆਗੂ ਦਾ ਸੁਨੇਹਾ ਲੈ ਕੇ ਪੱਤਰਕਾਰ ਨਾਲ ਸੁਲ੍ਹਾ ਸਫ਼ਾਈ ਕਰਵਾਉਣ ਲਈ ਹੱਥ ਪੈਰ ਮਾਰਦਾ ਦੱਸਿਆ ਜਾ ਰਿਹਾ ਹੈ।
“ਸੰਗਰੂਰਨਾਮਾ ਪੁੱਛਦਾ ਹੈ—ਕੀ ਸੱਚ ਲਿਖਣਾ ਗੁਨਾਹ ਹੈ? ਕੀ ਕਿਸੇ ਪੀੜਤ ਦੀ ਆਵਾਜ਼ ਉਠਾਉਣ ‘ਤੇ ਧਮਕੀਆਂ ਮਿਲਣਗੀਆਂ? ਵਪਾਰੀ ਆਗੂਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਵਪਾਰੀਆਂ ਦੀ ਸੇਵਾ ਲਈ ਬਣੇ ਹਨ, ਨਾ ਕਿ ਡਰਾਉਣ ਲਈ। ਅਸੀਂ ਇਸ ਖ਼ਬਰ ਦੀ ਤਹਿ ਤੱਕ ਜਾਵਾਂਗੇ।”
“ਸੰਗਰੂਰਨਾਮਾ ਦੀ ਨਜ਼ਰ, ਭ੍ਰਿਸ਼ਟਾਚਾਰੀ ਹੋਣਗੇ ਬੇਅਸਰ!”
(ਹੁਣ ਤੁਹਾਡੇ ਸ਼ਹਿਰ ਦੀ ਆਵਾਜ਼, ਤੁਹਾਡੇ ਹੱਥਾਂ ਵਿੱਚ! )-
ਸੰਗਰੂਰ ਨਾਮਾ ਰੋਜਾਨਾ ਈਵਨਿੰਗ ਅਖ਼ਬਾਰ” ਵਜੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ.
ਸ਼ੁਰੂਆਤ: 23 ਮਾਰਚ 2026 ਭਾਸ਼ਾ: ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ



2 Comments
ketoconazole pharmacodynamic profile
3 months agoketoconazole pharmacodynamic profile
ketoconazole pharmacodynamic profile
augmentin pharmacological overview
2 months agoaugmentin pharmacological overview
augmentin pharmacological overview
Comments are closed.