ਸੰਗਰੂਰ (ਸ. ਸ. ਬਾਵਾ): ਸੰਗਰੂਰ ਸ਼ਹਿਰ ਦੀ ਬਦਹਾਲੀ ਲਈ ਸਿਰਫ਼ ਪ੍ਰਸ਼ਾਸਨਿਕ ਢਿੱਲ-ਮੱਠ ਹੀ ਜ਼ਿੰਮੇਵਾਰ ਨਹੀਂ, ਸਗੋਂ ਨਗਰ ਕੌਂਸਲ ਦੇ ਚੁਣੇ ਹੋਏ ਨੁਮਾਇੰਦੇ ਅਤੇ ਪ੍ਰਧਾਨ ਵੀ ਬਰਾਬਰ ਦੇ ਕਸੂਰਵਾਰ ਹਨ। ਜਦੋਂ ਸ਼ਹਿਰ ਆਵਾਰਾ ਕੁੱਤਿਆਂ, ਪਸ਼ੂਆਂ, ਟ੍ਰੈਫਿਕ ਜਾਮ, ਗੰਦੇ ਪਾਣੀ ਦੀ ਸਮੱਸਿਆ ਅਤੇ ਗੰਦਗੀ ਦੇ ਢੇਰਾਂ ਹੇਠ ਦੱਬਿਆ ਹੋਇਆ ਹੈ, ਉਦੋਂ ਕੌਂਸਲ ਦੇ ਮੈਂਬਰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਇੱਕ-ਦੂਜੇ ਦੀਆਂ ‘ਲੱਤਾਂ ਖਿੱਚਣ’ ਅਤੇ ਸਿਆਸੀ ਬਖੇੜੇ ਖੜ੍ਹੇ ਕਰਨ ਵਿੱਚ ਮਸਰੂਫ ਹਨ।
ਵੋਟਾਂ ਵੇਲੇ ‘ਸੇਵਾਦਾਰ’, ਹੁਣ ‘ਮੁਖ਼ਤਿਆਰ’
ਸ਼ਹਿਰ ਵਾਸੀ ਪੁੱਛ ਰਹੇ ਹਨ ਕਿ ਉਹ ਕੌਂਸਲਰ ਕਿੱਥੇ ਗਏ ਜੋ ਚੋਣਾਂ ਵੇਲੇ ਗਲੀਆਂ ਚਮਕਾਉਣ ਦੇ ਦਾਅਵੇ ਕਰਦੇ ਸਨ? ਅੱਜ ਜਦੋਂ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਆਵਾਰਾ ਪਸ਼ੂਆਂ ਦਾ ਕਬਜ਼ਾ ਹੈ ਅਤੇ ਹਨੇਰੇ ਕਾਰਨ ਦੁਕਾਨਦਾਰ ਪ੍ਰੇਸ਼ਾਨ ਹਨ, ਤਾਂ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਅਤੇ ਕੌਂਸਲ ਮੈਂਬਰ ਮੀਟਿੰਗਾਂ ਵਿੱਚ ਸਿਰਫ਼ ਦੂਸ਼ਣਬਾਜ਼ੀ ਕਿਉਂ ਕਰ ਰਹੇ ਹਨ? ਕੀ ਇਹਨਾਂ ਮੈਂਬਰਾਂ ਦੀ ਨਿੱਜੀ ਸਿਆਸਤ ਸ਼ਹਿਰ ਦੇ ਵਿਕਾਸ ਨਾਲੋਂ ਵੱਡੀ ਹੈ?
ਸੂਤਰ ਦੱਸਦੇ ਹਨ ਕਿ ਕੌਂਸਲ ਦੀ ਹਰ ਮੀਟਿੰਗ ਵਿਕਾਸ ਦੇ ਮਤੇ ਪਾਸ ਕਰਨ ਦੀ ਬਜਾਏ ਹੰਗਾਮੇ ਦੀ ਭੇਟ ਚੜ੍ਹ ਜਾਂਦੀ ਹੈ। ਇਕਾ-ਦੁਕਾ ਮੈਂਬਰਾਂ ਨੂੰ ਲੱਗਦਾ ਹੈ ਕਿ ਜੇਕਰ ਕੰਮ ਰੋਕੇ ਜਾਣਗੇ ਤਾਂ ਪ੍ਰਧਾਨ ਦੀ ਬਦਨਾਮੀ ਹੋਵੇਗੀ, ਪਰ ਉਹ ਇਹ ਭੁੱਲ ਰਹੇ ਹਨ ਕਿ ਬਦਨਾਮੀ ਪੂਰੀ ਕੌਂਸਲ ਦੀ ਹੋ ਰਹੀ ਹੈ ਅਤੇ ਖਮਿਆਜ਼ਾ ਆਮ ਜਨਤਾ ਭੁਗਤ ਰਹੀ ਹੈ।
ਸੰਗਰੂਰਨਾਮਾ ਸਿੱਧਾ ਸਵਾਲ ਕਰਦਾ ਹੈ
? ਕੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੈਂਬਰਾਂ ਕੋਲ ਸ਼ਹਿਰ ਦੇ ਬੁਧੀਜੀਵੀਆਂ ਅਤੇ NGO’s ਨਾਲ ਬੈਠ ਕੇ ਗੱਲ ਕਰਨ ਦਾ ਸਮਾਂ ਨਹੀਂ? ਜੇਕਰ ਕੌਂਸਲਰ ਆਪਣੇ ਵਾਰਡਾਂ ਵਿੱਚ ਸਫਾਈ ਅਤੇ ਟ੍ਰੈਫਿਕ ਨੂੰ ਸੁਚਾਰੂ ਨਹੀਂ ਕਰਵਾ ਸਕਦੇ, ਤਾਂ ਉਹਨਾਂ ਨੂੰ ਕੁਰਸੀ ‘ਤੇ ਬੈਠਣ ਦਾ ਕੋਈ ਹੱਕ ਨਹੀਂ ।
ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਨਗਰ ਕੌਂਸਲ ਨੂੰ ਮਿਲ ਕੇ ਸ਼ਹਿਰ ਦੀਆਂ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵਿਚਕਾਰਲਾ ਰਸਤਾ ਨਿਕਲ ਸਕੇ।
ਸੰਗਰੂਰ ਦੀ ਜਨਤਾ ਹੁਣ ਜਾਗ ਚੁੱਕੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਆਵਾਰਾ ਪਸ਼ੂਆਂ ਅਤੇ ਜਾਮ ਦੀ ਸਥਿਤੀ ਨਾ ਸੁਧਰੀ, ਤਾਂ ਲੋਕ ਇਹਨਾਂ ‘ਮਾਨਯੋਗ’ ਮੈਂਬਰਾਂ ਦੇ ਘਰਾਂ ਦਾ ਘੇਰਾਓ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਕੌਂਸਲਰਾਂ ਦੀ ਕਾਰਗੁਜ਼ਾਰੀ ਸਿਰਫ਼ ਵਿਖਾਵਾ
ਨਗਰ ਕੌਂਸਲ ਦੀਆ ਮੀਟਿੰਗਾਂ ਵਿਚ ਹੰਗਾਮਾ ਕਰਨ ਵਾਲੇ ਅਤੇ ਸ਼ਹਿਰ ਦੀ ਬਦਹਾਲੀ ਲਈ ਜ਼ੁੰਮੇਵਾਰ ਕੌਂਸਲਰਾਂ ਦੇ ਵਾਰਡਾਂ ਦਾ ਕੀ ਹਾਲ ਹੈ ਜਲਦੀ ਹੀ “ਸੰਗਰੂਰਨਾਮਾ” ਤੇ ਕਰਾਂਗੇ ਪਰਦਾਫਾਸ਼ ਕਰਾਂਗੇ ਅਤੇ ਵਿਖਾਵਾਂਗੇ ਇਨ੍ਹਾਂ ਕੌਂਸਲਰਾਂ ਦੀ ਕਾਰਗੁਜਾਰੀ ।
ਅਗਰ ਤੁਹਾਡੇ ਵਾਰਡ ਵੀ ਕੋਈ ਸਮੱਸਿਆ ਹੈ ਅਤੇ ਵਾਰਡ ਕੌਂਸਲਰ ਚੁੱਪੀ ਧਾਰੀ ਬੈਠਾ ਹੈ ਤਾਂ ਤੁਸੀਂ ਸੰਗਰੂਰਨਾਮਾ ਦੇ ਵੱਟਸਐਪ ਨੰਬਰ 9056664887 ਤੇ ਸੰਪਰਕ ਕਰਕੇ ਆਪਣੀ ਗੱਲ ਦੱਸ ਸਕਦੇ ਹੋ ਅਤੇ ਸੰਗਰੂਰਨਾਮਾ ਲਵੇਗੇ ਕੌਂਸਲਰਾਂ ਅਤੇ ਨਗਰ ਕੌਂਸਲਰ ਅਧਿਕਾਰੀਆਂ ਤੋਂ ਜਵਾਬ ।
—————————————————————————————————————————————————————————————————
“ਸੰਗਰੂਰਨਾਮਾ ਦੀ ਨਜ਼ਰ, ਭ੍ਰਿਸ਼ਟਾਚਾਰੀ ਹੋਣਗੇ ਬੇਅਸਰ!”
(ਹੁਣ ਤੁਹਾਡੇ ਸ਼ਹਿਰ ਦੀ ਆਵਾਜ਼, ਤੁਹਾਡੇ ਹੱਥਾਂ ਵਿੱਚ! )-
ਸੰਗਰੂਰ ਨਾਮਾ ਰੋਜਾਨਾ ਈਵਨਿੰਗ ਅਖ਼ਬਾਰ” ਵਜੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ.
ਸ਼ੁਰੂਆਤ: 23 ਮਾਰਚ 2026 ਭਾਸ਼ਾ: ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ
ਸੰਗਰੂਰਨਾਮਾ – ਮੇਰਾ ਸ਼ਹਿਰ, ਮੇਰੀ ਅਵਾਜ਼! 📩 ਆਪਣੀ ਸ਼ਿਕਾਇਤ ਜਾਂ ਜਾਣਕਾਰੀ ਇੱਥੇ ਭੇਜੋ: [90566 64887 ]




7 Comments
toradol pain relief medical guide
3 months agotoradol pain relief medical guide
toradol pain relief medical guide
ivermectin comprehensive guide
3 months agoivermectin comprehensive guide
ivermectin comprehensive guide
ivermectin cellular mechanism
3 months agoivermectin cellular mechanism
ivermectin cellular mechanism
sildenafil molecular action
2 months agosildenafil molecular action
sildenafil molecular action
avanafil prohibited use cases
2 months agoavanafil prohibited use cases
avanafil prohibited use cases
orlistat mechanism
2 months agoorlistat mechanism
orlistat mechanism
Onset With Food Overview
2 hours agoOnset With Food Overview
Onset With Food Overview
Comments are closed.