ਅਨਪੜ੍ਹ ਗਵਾਹ ਨੇ ਅਦਾਲਤ ‘ਚ ਕੱਢੀ ਸ਼ਿਕਾਇਤਕਰਤਾ ਦੀ ਫ਼ੂਕ !

ਸੰਗਰੂਰ, 8 ਫਰਵਰੀ (ਸੁਖਵਿੰਦਰ ਸਿੰਘ ਬਾਵਾ): ਸਥਾਨਕ ਅਦਾਲਤ ਨੇ ਸਾਲ 2019 ਤੋਂ ਚੱਲ ਰਹੇ ਇੱਕ ਮਾਣਹਾਨੀ ਦੇ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਅਖ਼ਬਾਰ ਦੇ ਮਾਲਕ ਅਤੇ ਪੱਤਰਕਾਰਾਂ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਅਵਤਾਰ ਸਿੰਘ ਛਾਜਲੀ ਵੱਲੋਂ ਲੁਧਿਆਣਾ ਤੋਂ ਛਪਦੇ ਇਕ ਅਖ਼ਬਾਰ ਮਾਲਕ, ਪੱਤਰਕਾਰ ਹਰਿੰਦਰਪਾਲ ਸਿੰਘ ਖ਼ਾਲਸਾ ਅਤੇ ਬਲਦੇਵ ਸਿੰਘ ਜਨੂਹਾ ਵਿਰੁੱਧ ਕੀਤੇ ਇਸ ਕੇਸ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਪਾਇਆ ਕਿ ਸ਼ਿਕਾਇਤਕਰਤਾ ਦੋਸ਼ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ।

ਦੋਸ਼ੀ ਬਣਾਏ ਪੱਤਰਕਾਰਾਂ ਦੇ ਵਕੀਲ ਦਸਵੀਂਰ ਸਿੰਘ ਡੱਲੀ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਦੌਰਾਨ ਸਭ ਤੋਂ ਦਿਲਚਸਪ ਮੋੜ ਉਦੋਂ ਆਇਆ ਜਦੋਂ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤਾ ਗਿਆ ਇਕਲੌਤਾ ਸੁਤੰਤਰ ਗਵਾਹ ਅਦਾਲਤ ਵਿੱਚ ਅਨਪੜ੍ਹ ਨਿਕਲਿਆ। ਅਵਤਾਰ ਸਿੰਘ ਛਾਜਲੀ ਨੇ ਦਾਅਵਾ ਕੀਤਾ ਸੀ ਕਿ ਉਸ ਵਿਅਕਤੀ ਨੇ ਖ਼ਬਰ ਪੜ੍ਹ ਕੇ ਉਸ ਨੂੰ ਜਾਣਕਾਰੀ ਦਿੱਤੀ ਸੀ, ਪਰ ਅਦਾਲਤ ਵਿੱਚ ਉਸ ਗਵਾਹ ਨੇ ਸਪੱਸ਼ਟ ਕੀਤਾ ਕਿ ਉਹ ਪੜ੍ਹਨਾ ਨਹੀਂ ਜਾਣਦਾ। ਐਡਵੋਕੇਟ ਡਲੀ ਨੇ ਦੱਸਿਆ ਕਿ ਅਦਾਲਤ ਨੇ ਮੰਨਿਆ ਕਿ ਜਦੋਂ ਗਵਾਹ ਅਖ਼ਬਾਰ ਪੜ੍ਹ ਹੀ ਨਹੀਂ ਸਕਦਾ, ਤਾਂ ਮਾਣਹਾਨੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਖ਼ਬਰ ਕਿਸੇ ਤੀਜੇ ਵਿਅਕਤੀ ਦੇ ਗਿਆਨ ਵਿੱਚ ਆਈ ਹੀ ਨਹੀਂ।

ਅਦਾਲਤ ਨੇ ਆਪਣੇ ਫੈਸਲੇ ਵਿੱਚ ਨੋਟ ਕੀਤਾ ਕਿ ਸਿਰਫ਼ ਅਖ਼ਬਾਰ ਦੀ ਕਟਿੰਗ ਪੇਸ਼ ਕਰਨਾ ਹੀ ਸਬੂਤ ਨਹੀਂ ਮੰਨਿਆ ਜਾ ਸਕਦਾ। ਸ਼ਿਕਾਇਤਕਰਤਾ ਅਦਾਲਤ ਵਿੱਚ ਇਹ ਸਾਬਤ ਕਰਨ ਲਈ ਕੋਈ ਵੀ ਦਸਤਾਵੇਜ਼ ਸਬੂਤ ਪੇਸ਼ ਨਹੀਂ ਕਰ ਸਕਿਆ ਕਿ ਸਬੰਧਤ ਖ਼ਬਰ ਜਨਤਾ ਵਿੱਚ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕੀਤੀ ਗਈ ਸੀ। ਇਸ ਤੋਂ ਇਲਾਵਾ, ਅਖਬਾਰ ਦੇ ਪ੍ਰਕਾਸ਼ਕ, ਸੰਪਾਦਕ ਜਾਂ ਪ੍ਰਿੰਟਰ ਤੋਂ ਵੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ, ਜਿਸ ਕਾਰਨ ਮਾਣਹਾਨੀ ਦੇ ਜ਼ਰੂਰੀ ਤੱਤ ਅਣ ਸਥਾਪਿਤ ਰਹੇ।

ਐਡਵੋਕੇਟ ਡੱਲੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਚਰਚਾ ਕਰਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਧਾਰਾ 500, 501, 502 ਅਤੇ 120-ਬੀ (ਆਈ.ਪੀ.ਸੀ.) ਦੇ ਤਹਿਤ ਅਪਰਾਧ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਕਾਨੂੰਨ ਅਨੁਸਾਰ ਸਬੂਤ ਪੇਸ਼ ਕਰਨ ਦਾ ਭਾਰ ਸ਼ਿਕਾਇਤਕਰਤਾ ‘ਤੇ ਹੁੰਦਾ ਹੈ ਅਤੇ ਸ਼ੱਕ ਦਾ ਲਾਭ ਹਮੇਸ਼ਾ ਦੋਸ਼ੀ ਨੂੰ ਮਿਲਦਾ ਹੈ। ਇਸ ਦੇ ਮੱਦੇਨਜ਼ਰ ਅਦਾਲਤ ਨੇ ਅਖ਼ਬਾਰ ਦੇ ਸੰਪਾਦਕ, ਪੱਤਰਕਾਰ ਅਤੇ ਪੀੜਤ ਪੱਤਰਕਾਰ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।

——————————————————————————————————————————————————————————————————————–

ਸੰਗਰੂਰਨਾਮਾ ਦੀ ਨਜ਼ਰ, ਭ੍ਰਿਸ਼ਟਾਚਾਰੀ ਹੋਣਗੇ ਬੇਅਸਰ!”

(ਹੁਣ ਤੁਹਾਡੇ ਸ਼ਹਿਰ ਦੀ ਆਵਾਜ਼, ਤੁਹਾਡੇ ਹੱਥਾਂ ਵਿੱਚ! )-

ਸੰਗਰੂਰ ਨਾਮਾ ਰੋਜਾਨਾ ਈਵਨਿੰਗ ਅਖ਼ਬਾਰ” ਵਜੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ.  ਸ਼ੁਰੂਆਤ: 23 ਮਾਰਚ 2026 ਭਾਸ਼ਾ: ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ

ਸੰਗਰੂਰਨਾਮਾ – ਮੇਰਾ ਸ਼ਹਿਰ, ਮੇਰੀ ਅਵਾਜ਼! 📩 ਆਪਣੀ ਸ਼ਿਕਾਇਤ ਜਾਂ ਜਾਣਕਾਰੀ ਇੱਥੇ ਭੇਜੋ: [90566 64887 ]