ਕਲਮ ਦੀ ਜੰਗ ਪਹੁੰਚੀ ਅਦਾਲਤ ਸੰਗਰੂਰ, 5 ਜਨਵਰੀ : ਜ਼ਿਲ੍ਹਾ ਸੰਗਰੂਰ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਨਵਾਂ ਵਿਵਾਦ ਗਰਮਾ ਗਿਆ ਜਦੋਂ ਇੱਕ ਪੱਤਰਕਾਰ ਦੇ ਹੱਕ ਵਿੱਚ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਅਤੇ ਖੁਦ ਪੀੜਤ ਪੱਤਰਕਾਰ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ, ਇੱਕ ਪੱਤਰਕਾਰ ਨੇ ਆਪਣੇ ਸਾਥੀ ਪੱਤਰਕਾਰ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਂਦਿਆਂ ਖ਼ਬਰ ਲਗਾਈ ਸੀ, ਕਿ ਕੁਝ ਹੋਰ ਪੱਤਰਕਾਰ ਪੁਲਿਸ ਨਾਲ ਮਿਲ ਕੇ ਉਸ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਪਰ ਇਸ ਦੇ ਜਵਾਬ ਵਿੱਚ, ਜਿਨ੍ਹਾਂ ਪੱਤਰਕਾਰਾਂ ‘ਤੇ ਉਂਗਲ ਉੱਠੀ ਸੀ, ਉਨ੍ਹਾਂ ਨੇ ਤੱਥਾਂ ਦਾ ਜਵਾਬ ਦੇਣ ਦੀ ਬਜਾਏ ਸਥਾਨਕ ਅਦਾਲਤ ਵਿੱਚ ਮਾਣਹਾਨੀ ਦਾ...
ਸ਼ੇਅਰ
ਪੀਪੀਸੀਬੀ ਵੱਲੋਂ ਨਗਰ ਕੌਂਸਲ ਸੰਗਰੂਰ ਨੂੰ ਸਖ਼ਤ ਚੇਤਾਵਨੀ ਜਾਰੀ; ਡੰਪ ਸਾਈਟਾਂ ‘ਤੇ ਸੀਸੀਟੀਵੀ ਅਤੇ ਤੋਲ-ਤੋਲ ਲਗਾਉਣਾ ਹੋਇਆ ਲਾਜ਼ਮੀ ਸੰਗਰੂਰ, 30 ਦਸੰਬਰ, (ਐਸ.ਐਸ. ਬਾਵਾ) – ਸਾਲ 2025 ਸੰਗਰੂਰ ਵਿੱਚ ਵਾਤਾਵਰਣ ਸੰਭਾਲ ਅਤੇ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਲਈ ਮਹੱਤਵਪੂਰਨ ਜਨਤਕ ਹਿੱਤ ਅਤੇ ਕਾਨੂੰਨੀ ਸੰਘਰਸ਼ ਦਾ ਸਾਲ ਸਾਬਤ ਹੋਇਆ ਹੈ। ਐਡਵੋਕੇਟ ਕਮਲ ਆਨੰਦ, ਜਤਿੰਦਰ ਕਾਲੜਾ, ਸਤਿੰਦਰ ਸੈਣੀ, ਪਰਵੀਨ ਬਾਂਸਲ ਅਤੇ ਰੋਸ਼ਨ ਗਰਗ ਦੀ ਅਗਵਾਈ ਵਿੱਚ ਸਬੰਧਤ ਨਾਗਰਿਕਾਂ ਦੇ ਇੱਕ ਸਮੂਹ ਦੁਆਰਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵਿੱਚ ਦਾਇਰ ਪਟੀਸ਼ਨ ਤੋਂ ਬਾਅਦ – ਇਹ ਲੜਾਈ ਅੰਤ ਵਿੱਚ ਇੱਕ ਨਿਰਣਾਇਕ ਮੋੜ ‘ਤੇ ਪਹੁੰਚ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਨਗਰ ਕੌਂਸਲ, ਸੰਗਰੂਰ ਨੂੰ...
ਸ਼ੇਅਰ
ਸੰਗਰੂਰ/ਲੁਧਿਆਣਾ (ਸੁਖਵਿੰਦਰ ਸਿੰਘ): ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਇੱਕ ਵੱਡੀ ਮਿਸਾਲ ਕਾਇਮ ਕਰਦਿਆਂ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ (PSHRC) ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੀਆਂ ਮਨਮਾਨੀਆਂ ਨੂੰ ਨੱਥ ਪਾ ਦਿੱਤੀ ਹੈ। ਹਸਪਤਾਲ ਵੱਲੋਂ 6 ਲੱਖ ਰੁਪਏ ਦੇ ਬਕਾਇਆ ਬਿੱਲ ਕਾਰਨ ਰੋਕੀ ਗਈ ਇੱਕ ਮ੍ਰਿਤਕ ਦੇਹ ਨੂੰ ਕਮਿਸ਼ਨ ਨੇ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਸ ਫੈਸਲੇ ਨੇ ਪੂਰੇ ਸੂਬੇ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਇਨਸਾਨੀਅਤ ਵਪਾਰ ਤੋਂ ਉੱਪਰ ਹੈ। ਕੀ ਹੈ ਪੂਰਾ ਮਾਮਲਾ ? ਇੱਕ ਗਰੀਬ ਪਰਿਵਾਰ, ਜੋ ਆਪਣੇ ਮੈਂਬਰ ਦੇ ਇਲਾਜ ਦਾ 6 ਲੱਖ ਰੁਪਏ ਦਾ ਭਾਰੀ ਬਿੱਲ ਭਰਨ ਵਿੱਚ ਅਸਮਰੱਥ ਸੀ, ਨੂੰ ਹਸਪਤਾਲ...
ਸ਼ੇਅਰ
ਪਖਾਨੇ ਨੂੰ ਜੜਿਆ ਤਾਲਾ, ਬਦਬੂ ਮਿਟਾਉਣ ਲਈ ‘ਕਲੀ’ ਦਾ ਸਹਾਰਾ ! ਸੰਗਰੂਰ (ਸੁਖਵਿੰਦਰ ਸਿੰਘ):- ਪੰਜਾਬ ਸਰਕਾਰ ਅਤੇ ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ਸਵੱਛ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਸ਼ਹਿਰ ਦੀ ਸਭ ਤੋਂ ਰੌਣਕੀ ਅਤੇ ਪੋਸ਼ ਮਾਰਕੀਟ ਮੰਨੀ ਜਾਣ ਵਾਲੀ ਸਥਿਤ ਕੋਲਾ ਪਾਰਕ ਮਾਰਕੀਟ ਵਿੱਚ ਬਣਿਆ ਜਨਤਕ ਪਖਾਨਾ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੈ। ਨਗਰ ਕੌਂਸਲ ਸੰਗਰੂਰ ਦੀ ਕਾਰਗੁਜ਼ਾਰੀ ਇਸ ਵੇਲੇ ਹਾਸੋਹੀਣੀ ਬਣੀ ਹੋਈ ਹੈ। ਇੱਥੇ ਬਣੇ ਜਨਤਕ ਪਖਾਨੇ ਤੇ ਕਰਮਚਾਰੀ ਦੀ ਘਾਟ ਦਾ ਬਹਾਨਾ ਬਣਾ ਕੇ ਅਜਿਹਾ ਤਾਲਾ ਜੜਿਆ ਗਿਆ ਹੈ, ਕਿ ਬਾਜ਼ਾਰ ਵਿੱਚ ਆਉਣ ਵਾਲੇ...
ਸ਼ੇਅਰ
ਨੰਗਲ 08 ਸਤੰਬਰ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਤੋ ਅਪ੍ਰੇਸ਼ਨ ਰਾਹਤ ਦੀ ਸੁਰੂਆਤ ਅੱਜ ਨੰਗਲ 2ਆਰਵੀਆਰ ਤੋ ਕਰ ਦਿੱਤੀ ਹੈ। ਉਨ੍ਹਾਂ ਨੇ ਇਸ ਮੁਹਿੰਮ ਵਿੱਚ ਆਪਣੇ ਪਰਿਵਾਰ ਵੱਲੋਂ 5 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ ਅਤੇ 50 ਲੋੜਵੰਦ ਪਰਿਵਾਰਾਂ ਦੀ ਮੁਰੰਮਤ ਦਾ ਖਰਚ ਚੁੱਕਣ ਦਾ ਫੈਸਲਾ ਲਿਆ ਹੈ। ਸ.ਬੈਂਸ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੀ ਸੁਰੱਖਿਆਂ ਕਰਨਾ ਸਾਡਾ ਧਰਮ ਤੇ ਕਰਮ ਹੈ। ਪਿਛਲੇ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼/ਪੰਜਾਬ ਵਿਚ ਹੋਈ ਭਾਰੀ ਬਰਸਾਤ ਅਤੇ ਭਾਖੜਾ ਡੈਮ ਤੋ ਵੱਧ ਪਾਣੀ ਛੱਡੇ ਜਾਣ ਕਾਰਨ ਸ੍ਰੀ ਅਨੰਦਪੁਰ ਸਾਹਿਬ, ਨੰਗਲ, ਕੀਰਤਪੁਰ ਸਾਹਿਬ ਅਤੇ ਇਲਾਕੇ ਦੇ ਬਹੁਤ...
ਸ਼ੇਅਰ
ਚੰਡੀਗੜ੍ਹ, 8 ਸਤੰਬਰ: ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸੂਬੇ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਫਿਰਾਖ਼ਦਿਲੀ ਦਿਖਾਉਣ ਦੀ ਅਪੀਲ ਕੀਤੀ ਹੈ। ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਹੜ੍ਹਾਂ ਦੇ ਮੱਦੇਨਜ਼ਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵੀ ਪੰਜਾਬ ਦੌਰੇ ਲਈ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਪੰਜਾਬ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ ਘੱਟੋ-ਘੱਟ 25 ਹਜ਼ਾਰ ਕਰੋੜ ਤੁਰੰਤ ਜਾਰੀ ਕਰਨ ਦਾ ਐਲਾਨ ਕਰਨ। ਇਸ ਤੋਂ ਇਲਾਵਾ 60 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਵੀ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ...
ਸ਼ੇਅਰ
ਅੰਮ੍ਰਿਤਸਰ, 8 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਨਾਰਕੋ-ਅੱਤਵਾਦ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਸੋਨੀ ਸਿੰਘ ਉਰਫ਼ ਸੋਨੀ ਨੂੰ, ਉਸਦੇ ਚਾਰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਹੈਰੋਇਨ ਤਸਕਰੀ ਕਾਰਟੈਲ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ਵਿੱਚੋਂ 8.1 ਕਿਲੋ ਹੈਰੋਇਨ ਬਰਾਮਦ ਕੀਤੀ ਹੈ।ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਹੋਰ ਚਾਰ ਨਸ਼ਾ ਤਸਕਰਾਂ ਦੀ ਪਛਾਣ ਗੁਰਸੇਵਕ ਸਿੰਘ, ਵਿਸ਼ਾਲਦੀਪ ਸਿੰਘ ਉਰਫ਼ ਗੋਲਾ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ...
ਸ਼ੇਅਰ
ਚੰਡੀਗੜ੍ਹ, 8 ਸਤੰਬਰ: ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੋਮਵਾਰ ਨੂੰ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਸੂਬੇ ਦੇ ਮਹੱਤਵਪੂਰਨ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਹੋਏ ਭਾਰੀ ਨੁਕਸਾਨ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਮੁੱਢਲੇ ਅਨੁਮਾਨਾਂ ਅਨੁਸਾਰ 780 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੰਜਾਬ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਡਾ. ਬਲਬੀਰ ਸਿੰਘ ਨੇ ਕਿਹਾ ਕਿ ਹੜ੍ਹਾਂ ਨੇ ਰਾਜ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਵੱਡੀ ਢਾਅ ਲਾਈ ਹੈ , ਜਿਸ ਨਾਲ ਰਾਜ ਭਰ ਵਿੱਚ ਸਿਹਤ ਸਹੂਲਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੰਤਰੀ...
ਸ਼ੇਅਰ
ਚੰਡੀਗੜ੍ਹ, 8 ਸਤੰਬਰ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਵਿੱਤੀ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਨਵੇਂ ਭਰਤੀ ਹੋਏ 16 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਹ ਨਿਯੁਕਤੀਆਂ ਨਵ-ਗਠਿਤ ‘ਡਾਇਰੈਕਟੋਰੇਟ ਆਫ਼ ਖ਼ਜਾਨਾ ਤੇ ਲੇਖਾ ਸ਼ਾਖਾ, ਪੈਨਸ਼ਨ ਅਤੇ ਨਿਊ ਪੈਨਸ਼ਨ ਸਕੀਮ’ ਲਈ ਕੀਤੀਆਂ ਗਈਆਂ ਹਨ। ਇਸ ਮੌਕੇ ਦੀ ਖਾਸ ਗੱਲ ਇਹ ਰਹੀ ਕਿ ਜ਼ਿਆਦਾਤਰ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਅਧੀਨ ਦੂਜੀ ਜਾਂ ਤੀਜੀ ਨੌਕਰੀ ਮਿਲੀ ਹੈ। ਵਿਭਾਗ ਵਿੱਚ ਕਲਰਕ ਵਜੋਂ ਨਿਯੁਕਤ ਹੋਈ ਸੰਦੀਪ ਕੌਰ ਨੂੰ ਪਹਿਲਾਂ ਪੁਲਿਸ ਅਤੇ ਸਹਿਕਾਰੀ ਬੈਂਕ ਵਿੱਚ ਵੀ ਨੌਕਰੀ ਮਿਲੀ ਸੀ। ਇਸੇ ਤਰ੍ਹਾਂ ਜੀਵਨ...
ਸ਼ੇਅਰ
ਚੰਡੀਗੜ੍ਹ, 8 ਸਤੰਬਰ: ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ “ਡੂੰਘੀ ਨੀਂਦ” ਤੋਂ ਜਗਾਉਣ ਦਾ ਹੋਕਾ ਦਿੰਦਿਆਂ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਕੇਂਦਰ ਤੋਂ 20,000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਹੜ੍ਹਾਂ ਕਰਕੇ ਬਣੇ ਹਾਲਾਤਾਂ ਨੂੰ ਫੋਟੋਗ੍ਰਾਫ਼ੀ ਦੇ ਮੌਕੇ ਵਜੋਂ ਦੇਖਣ ਲਈ ਪੰਜਾਬ ਦੀ ਭਾਜਪਾ ਲੀਡਰਸ਼ਿਪ ਅਤੇ ਕੇਂਦਰੀ ਮੰਤਰੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਸ੍ਰੀ ਮੋਦੀ ਨੂੰ ਇਸ ਕੁਦਰਤੀ ਮਾਰ ਤੋਂ ਸੂਬੇ ਨੂੰ ਉਭਾਰਨ ਲਈ ਕੋਈ ਠੋਸ ਸਹਾਇਤਾ ਦੇਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਪ੍ਰਧਾਨ...
ਸ਼ੇਅਰ
