ਕਲਮ ਦੀ ਜੰਗ ਪਹੁੰਚੀ ਅਦਾਲਤ
ਸੰਗਰੂਰ, 5 ਜਨਵਰੀ : ਜ਼ਿਲ੍ਹਾ ਸੰਗਰੂਰ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਨਵਾਂ ਵਿਵਾਦ ਗਰਮਾ ਗਿਆ ਜਦੋਂ ਇੱਕ ਪੱਤਰਕਾਰ ਦੇ ਹੱਕ ਵਿੱਚ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਅਤੇ ਖੁਦ ਪੀੜਤ ਪੱਤਰਕਾਰ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ, ਇੱਕ ਪੱਤਰਕਾਰ ਨੇ ਆਪਣੇ ਸਾਥੀ ਪੱਤਰਕਾਰ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਉਂਦਿਆਂ ਖ਼ਬਰ ਲਗਾਈ ਸੀ, ਕਿ ਕੁਝ ਹੋਰ ਪੱਤਰਕਾਰ ਪੁਲਿਸ ਨਾਲ ਮਿਲ ਕੇ ਉਸ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਪਰ ਇਸ ਦੇ ਜਵਾਬ ਵਿੱਚ, ਜਿਨ੍ਹਾਂ ਪੱਤਰਕਾਰਾਂ ‘ਤੇ ਉਂਗਲ ਉੱਠੀ ਸੀ, ਉਨ੍ਹਾਂ ਨੇ ਤੱਥਾਂ ਦਾ ਜਵਾਬ ਦੇਣ ਦੀ ਬਜਾਏ ਸਥਾਨਕ ਅਦਾਲਤ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਦਿੱਤਾ ।
ਅਖ਼ਬਾਰ ਦਾ ਸਹਾਰਾ ਲੈਣਾ ਗੁਨਾਹ ਹੈ ?
ਇਸ ਘਟਨਾ ਨੇ ਪੱਤਰਕਾਰੀ ਜਗਤ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਸਵਾਲ ਉੱਠ ਰਿਹਾ ਹੈ ਕਿ ਜੇਕਰ ਇੱਕ ਪੱਤਰਕਾਰ ਆਪਣੇ ਸਾਥੀ ਨਾਲ ਹੁੰਦੀ ਸਾਜ਼ਿਸ਼ ਬਾਰੇ ਅਖ਼ਬਾਰ ਵਿੱਚ ਨਹੀਂ ਲਿਖੇਗਾ, ਤਾਂ ਹੋਰ ਕਿੱਥੇ ਲਿਖੇਗਾ? ਪੱਤਰਕਾਰੀ ਦਾ ਮੂਲ ਸਿਧਾਂਤ ਹੀ ਸੱਚਾਈ ਨੂੰ ਜਨਤਕ ਕਰਨਾ ਹੈ। ਪਰ ਜਦੋਂ ਪੀੜਤ ਅਤੇ ਖ਼ਬਰ ਲਿਖਣ ਵਾਲੇ ‘ਤੇ ਹੀ ਕੇਸ ਕਰ ਦਿੱਤਾ ਜਾਂਦਾ ਹੈ, ਤਾਂ ਇਹ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁੱਟਣ ਵਰਗਾ ਪ੍ਰਤੀਤ ਹੁੰਦਾ ਹੈ।
ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਪੱਤਰਕਾਰ ਨੂੰ ਲੱਗਦਾ ਸੀ ਕਿ ਉਸ ਵਿਰੁੱਧ ਲਗਾਈ ਗਈ ਖ਼ਬਰ ਗਲਤ ਹੈ, ਤਾਂ ਉਸ ਕੋਲ ਕਈ ਹੋਰ ਰਸਤੇ ਸਨ । ਉਹ ਉਸੇ ਅਖ਼ਬਾਰ ਜਾਂ ਆਪਣੇ ਅਖ਼ਬਾਰ ਵਿਚ ਆਪਣਾ ਪੱਖ ਰੱਖ ਸਕਦਾ ਸਨ ਜਾਂ ਫਿਰ ਮਾਮਲਾ ਪੱਤਰਕਾਰ ਸੰਘਾਂ ਜਾਂ ਪ੍ਰੈਸ ਕੌਂਸਲ ਕੋਲ ਲਿਜਾਇਆ ਜਾ ਸਕਦਾ ਸੀ।
ਅਦਾਲਤ ਜਾਣ ਤੋਂ ਪਹਿਲਾਂ ਜਨਤਾ ਦੀ ਕਚਹਿਰੀ ਵਿੱਚ ਸੱਚ ਰੱਖਿਆ ਜਾ ਸਕਦਾ ਸੀ। ਪਰ ਨਹੀਂ, ਹਿੰਮਤ ਨਹੀਂ ਆਪਣੇ ਵਿਰੁੱਧ ਲੱਗੀ ਖ਼ਬਰ ਦਾ ਖੰਡਨ ਕੀਤਾ ਜਾਂਦਾ । ਦੂਸਰਿਆਂ ਵਿਰੁੱਧ ਝੱਟ ਖ਼ਬਰ ਪ੍ਰਕਾਸ਼ਿਤ ਕਰ ਦਿੱਤੀ ਜਾਂਦੀ ਹੈ। ਪਰ ਸਿੱਧਾ ਅਦਾਲਤ ਦਾ ਰਸਤਾ ਅਖਤਿਆਰ ਕਰਨਾ ਇਹ ਸਾਬਤ ਕਰਦਾ ਹੈ ਕਿ ਪੱਤਰਕਾਰ ਹੁਣ ਆਪਸੀ ਮਤਭੇਦ ਸੁਲਝਾਉਣ ਲਈ ‘ਕਲਮ’ ਦੀ ਬਜਾਏ ‘ਕਾਨੂੰਨ’ ਨੂੰ ਡਰਾਉਣ ਦੇ ਸਾਧਨ ਵਜੋਂ ਵਰਤ ਰਹੇ ਹਨ।
ਕਿਹੜੇ ਕਿਹੜੇ ਧੁਰੰਧਰ ਨੇ ਇਹ ਪੱਤਰਕਾਰ
ਸੰਗਰੂਰ ਨਾਮਾ ਵੱਲੋਂ ਜਲਦੀ ਇਹਨਾਂ ਧੁਰੰਧਰ ਪੱਤਰਕਾਰਾਂ ਨੂੰ ਜਨਤਾ ਦੀ ਕਚਹਿਰੀ ਵਿਚ ਲਿਆ ਕੇ ਨੰਗਾਂ ਕੀਤਾ ਜਾਵੇਗਾ ਕਿ ਉਹਨਾਂ ਨੇ ਆਪਣੀ ਕਲਮ ਨਾਲ ਕਿਹੜੇ ਕਿਹੜੇ ਲੋਕਾਂ ਤੇ ਜਬਰ ਜ਼ੁਲਮ ਕੀਤਾ ਅਤੇ ਆਪਣੀ ਵਾਰੀ ਅਦਾਲਤ ਦਾ ਸਹਾਰਾ ਲਿਆ। ਅਖ਼ਬਾਰ ਦੇ ਮਾਲਕ ਨੇ ਅਜਿਹੇ ਪੱਤਰਕਾਰਾਂ ਦੀ ਨਿਯੁਕਤੀ ਕਿਉਂ ਕੀਤੀ ਹੈ। ਇਸ ਮਾਮਲੇ ਨੂੰ ਜਲਦੀ ਤੱਥਾਂ ਸਾਹਿਤ ਉਜਾਗਰ ਕਰਾਂਗੇ ।
ਹੁਣ ਮਜ਼ਲੂਮਾਂ ਦੀ ਮਦਦ ਕੌਣ ਕਰੇਗਾ ?
ਜਦੋਂ ਪੱਤਰਕਾਰ ਇੱਕ-ਦੂਜੇ ‘ਤੇ ਹੀ ਮਾਣਹਾਨੀ ਦੇ ਕੇਸ ਕਰਕੇ ਅਦਾਲਤਾਂ ਦੀਆਂ ਤਰੀਕਾਂ ਭੁਗਤਣਗੇ, ਤਾਂ ਉਹ ਸਮਾਜ ਦੇ ਹੋਰ ਪੀੜਤ ਲੋਕਾਂ ਦੀ ਮਦਦ ਕਿਵੇਂ ਕਰਨਗੇ? ਅਜਿਹੀਆਂ ਕਾਰਵਾਈਆਂ ਨਾਲ ਪੱਤਰਕਾਰਾਂ ਦਾ ਅਕਸ ਜਨਤਾ ਦੀਆਂ ਨਜ਼ਰਾਂ ਵਿੱਚ ਡਿੱਗ ਰਿਹਾ ਹੈ। ਲੋਕਾਂ ਨੂੰ ਲੱਗਣ ਲੱਗਾ ਹੈ ਕਿ ਪੱਤਰਕਾਰ ਹੁਣ ਲੋਕ-ਹਿੱਤ ਦੀ ਬਜਾਏ ਨਿੱਜੀ ਰੰਜਿਸ਼ਾਂ ਦੀ ਲੜਾਈ ਲੜ ਰਹੇ ਹਨ।
“ਜੇਕਰ ਤੁਹਾਡੇ ਇਲਾਕੇ ਵਿੱਚ ਵੀ ਕੋਈ ਸਮੱਸਿਆ ਹੈ, ਤਾਂ ਸਾਨੂੰ ਇਸ ਨੰਬਰ [90566 64887] ‘ਤੇ ਫੋਟੋ ਜਾਂ ਵੀਡੀਓ ਭੇਜੋ, ਅਸੀਂ ਤੁਹਾਡੀ ਆਵਾਜ਼ ਬਣਾਂਗੇ।”
#JournalismEthics #SangrurNews #PressFreedom #LegalBattle #JournalismCrisis #SSBawa


